ਪੰਜਾਬ ਦੇ 2 ਲੱਖ ਵੋਟਰ ਘਰ ਬੈਠੇ ਪਾਉਣਗੇ ਵੋਟਾਂ, 85 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਮਿਲੇਗੀ ਸਹੂਲਤ
Thursday, Mar 14, 2024 - 12:15 PM (IST)

ਚੰਡੀਗੜ੍ਹ : ਪੰਜਾਬ ਦੇ 2 ਲੱਖ ਤੋਂ ਜ਼ਿਆਦਾ ਵੋਟਰ ਲੋਕ ਸਭਾ ਚੋਣਾਂ ਦੌਰਾਨ ਘਰ ਬੈਠੇ ਹੀ ਵੋਟ ਪਾ ਸਕਣਗੇ। ਦਰਅਸਲ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪਾਉਣ ਲਈ ਉਮਰ ਹੱਦ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਸੂਬੇ ਦੇ 85 ਸਾਲ ਤੋਂ ਵੱਧ ਉਮਰ ਦੇ 2 ਲੱਖ ਬਜ਼ੁਰਗ ਵੋਟਰ ਘਰੋਂ ਹੀ ਆਪਣੀ ਵੋਟ ਪਾ ਸਕਣਗੇ। ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 80 ਸਾਲ ਦੀ ਉਮਰ ਤੋਂ ਉੱਪਰ ਦੇ ਵੋਟਰਾਂ ਲਈ ਵੀ ਇਹ ਸਹੂਲਤ ਮੁਹੱਈਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਧਿਆਪਕਾਂ ਲਈ ਵੱਡਾ ਫ਼ੈਸਲਾ, Transfer ਲਈ ਨਵੇਂ ਹੁਕਮ ਜਾਰੀ, ਜਲਦ ਕਰੋ ਅਪਲਾਈ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰ ਘਰ ਬੈਠੇ ਹੀ ਆਪਣੀ ਵੋਟ ਪਾ ਸਕਣਗੇ। ਅਜਿਹੇ ਵੋਟਰਾਂ ਦੀ ਗਿਣਤੀ ਕਰੀਬ 2 ਲੱਖ ਹੈ। ਸਾਲ 2022 'ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਵੀ ਇਹ ਸਹੂਲਤ ਮੁਹੱਈਆ ਸੀ ਅਤੇ ਅਜਿਹੇ ਵੋਟਰਾਂ ਦੀ ਗਿਣਤੀ 4 ਲੱਖ ਦੇ ਕਰੀਬ ਸੀ। ਇਸ ਉਮਰ ਵਰਗ ਦੇ ਜ਼ਿਆਦਾਤਰ ਵੋਟਰਾਂ ਨੇ ਵੋਟਿਗ ਕੇਂਦਰਾਂ 'ਤੇ ਹੀ ਆਪਣੀ ਵੋਟ ਪਾਉਣ ਲਈ ਦਿਲਚਸਪੀ ਦਿਖਾਈ, ਇਸ ਲਈ ਚੋਣ ਕਮਿਸ਼ਨ ਵਲੋਂ ਇਸ ਉਮਰ ਹੱਦ ਨੂੰ ਹੁਣ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਲਈ ਅਹਿਮ ਖ਼ਬਰ, ਹੁਣ ਮਾਸਿਕ ਧਰਮ ਦੀ ਮਿਲੇਗੀ ਛੁੱਟੀ!
ਫਿਲਹਾਲ ਬਲਾਕ ਪੱਧਰ 'ਤੇ ਅਧਿਕਾਰੀਆਂ ਵਲੋਂ ਅਜਿਹੇ ਵੋਟਰਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਘਰ-ਘਰ ਜਾ ਕੇ ਸਰਵੇ ਕੀਤਾ ਜਾਂਦਾ ਹੈ ਕਿ ਅਜਿਹੇ ਕਿੰਨੇ ਵੋਟਰ ਹਨ, ਜੋ ਘਰੋਂ ਹੀ ਆਪਣੀ ਵੋਟ ਪਾਉਣੀ ਚਾਹੁੰਦੇ ਹਨ। ਇਸ ਸਭ ਤੋਂ ਬਾਅਦ ਬੈਲਟ ਪੇਪਰ ਛਪਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ ਅਤੇ ਵੋਟਾਂ ਵਾਲੇ ਦਿਨ ਘਰ ਜਾ ਕੇ ਹੀ ਬੈਲਟ ਪੇਪਰ ਰਾਹੀਂ ਅਜਿਹੇ ਸਾਰੇ ਵੋਟਰਾਂ ਦੀ ਵੋਟ ਪਵਾਈ ਜਾਂਦੀ ਹੈ, ਜੋ ਵੋਟਿੰਗ ਕੇਂਦਰ ਜਾਣ ਦੇ ਅਸਮਰੱਥ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8