15 ਕਿਲੋ ਡੋਡਿਆਂ ਸਣੇ 2 ਕਾਬੂ

Saturday, Aug 12, 2017 - 12:13 AM (IST)

15 ਕਿਲੋ ਡੋਡਿਆਂ ਸਣੇ 2 ਕਾਬੂ

ਮੁਕੰਦਪੁਰ/ਔੜ, (ਸੰਜੀਵ, ਛਿੰਜੀ)- ਪੁਲਸ ਨੇ ਡੋਡਿਆਂ ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਮਾਹਲ ਖੁਰਦ ਗੇਟ 'ਤੇ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 15 ਕਿਲੋ ਡੋਡੇ ਬਰਾਮਦ ਹੋਏ। ਪੁਲਸ ਨੇ ਮੌਕੇ 'ਤੇ ਮੁਲਜ਼ਮ ਜਸਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਜੱਟ ਵਾਸੀ ਗੜ੍ਹੀ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News