2 ਨਾਬਾਲਗ ਦਲਿਤ ਲੜਕੀਆਂ ਨਾਲ ਜਬਰ-ਜ਼ਨਾਹ, ਹੱਤਿਆ

01/15/2018 2:46:30 AM

ਚੰਡੀਗੜ੍ਹ  (ਭਾਸ਼ਾ) - ਹਰਿਆਣਾ 'ਚ ਵੱਖ-ਵੱਖ ਘਟਨਾਵਾਂ ਵਿਚ ਦੋ ਦਲਿਤ ਲੜਕੀਆਂ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਲੜਕੀਆਂ ਵਿਚ ਇਕ 15 ਸਾਲਾ ਵਿਦਿਆਰਥਣ ਸੀ ਤੇ ਦੂਸਰੀ 11 ਸਾਲਾ ਲੜਕੀ ਦੀ ਲਾਸ਼ ਅੱਜ ਸਵੇਰੇ ਪਾਣੀਪਤ ਜ਼ਿਲੇ ਦੇ ਇਕ ਪਿੰਡ ਵਿਚ ਮਿਲੀ। 2 ਲੋਕਾਂ ਨੇ ਕਲ ਸ਼ਾਮ ਲੜਕੀ ਨੂੰ ਅਗਵਾ ਕਰ ਲਿਆ ਸੀ। ਪਾਣੀਪਤ ਦੇ ਪੁਲਸ ਮੁਖੀ ਨੇ ਦੱਸਿਆ ਕਿ ਇਸ ਘਟਨਾ ਦੇ ਮਾਮਲੇ ਵਿਚ ਲੜਕੀ ਦੇ ਗੁਆਂਢ ਵਿਚ ਰਹਿਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੜਕੀ ਨੂੰ ਅਗਵਾ ਕਰਨ ਦੇ ਬਾਅਦ ਮੁਲਜ਼ਮ ਉਸ ਨੂੰ ਇਕ ਘਰ ਵਿਚ ਲੈ ਗਏ, ਜਿਥੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਗਿਆ ਤੇ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਗਈ। ਸਬੂਤਾਂ ਨੂੰ ਨਸ਼ਟ ਕਰਨ ਲਈ ਉਨ੍ਹਾਂ ਨੇ ਕੱਪੜੇ ਵੀ ਸਾੜ ਦਿੱਤੇ। ਮੰਗਲਵਾਰ ਤੋਂ ਲਾਪਤਾ 15 ਸਾਲਾ ਲੜਕੀ ਦੀ ਲਾਸ਼ ਜੀਂਦ ਜ਼ਿਲੇ ਦੇ ਸਫੀਦੁਨ ਕਸਬੇ ਦੇ ਬੁਢਾ ਖੇੜਾ ਪਿੰਡ ਵਿਚ ਨਹਿਰ ਕੋਲ ਮਿਲੀ। ਘਟਨਾ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ ਹਨ।


Related News