ਸ੍ਰੀ ਹੇਮਕੁੰਟ ਸਾਹਿਬ ਜਾ ਰਹੇ 2 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

05/18/2023 6:08:27 PM

ਮੁੱਲਾਂਪੁਰ ਦਾਖਾ (ਕਾਲੀਆ) : ਜਗਰਾਓਂ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਸਵੇਰੇ ਕਰੀਬ 7.30 ਅਚਾਨਕ ਹੀ ਸਾਹਮਣੇ ਤੋ ਇੱਕ ਆਈ-20 ਕਾਰ ਬਹੁਤ ਹੀ ਤੇਜ਼ ਰਫ਼ਤਾਰ ਅਤੇ ਗ਼ਲਤ ਢੰਗ ਨਾਲ ਡਿਵਾਈਡਰ ਪਾਰ ਕਰਦੀ ਹੋਈ ਆਈ, ਜਿਸ ਨੇ ਮੋਟਰਸਾਈਕਲ ਸਵਾਰ ਹੇਮਕੁੰਟ ਜਾਂਦੇ ਦੋ ਦੋਸਤਾਂ ਨੂੰ ਲਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋਵਾਂ ਦੋਸਤਾਂ ਹਰਭਜਨ ਸਿੰਘ ਅਤੇ ਸੁਖਮੰਦਰ ਸਿੰਘ ਦੀ ਮੌਤ ਹੋ ਗਈ।  ਏ. ਐੱਸ. ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਅਮਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਹੈਬੋਵਾਲ ਨੇ ਕਾਰ ਸਿੱਧੀ ਹਰਭਜਨ ਸਿੰਘ ਦੇ ਮੋਟਰਸਾਇਕਲ ਉਪਰ ਚੜ੍ਹਾ ਦਿੱਤੀ, ਜਿਸ ਨਾਲ ਹਰਭਜਨ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦੇ ਦੋਸਤ ਸੁਖਮੰਦਰ ਸਿੰਘ ਵਾਸੀ ਚੜਿੱਕ (ਮੋਗਾ) ਦੇ ਗੰਭੀਰ ਸੱਟਾਂ ਲੱਗੀਆਂ। ਇਸ ਉਪਰੰਤ ਮੋਟਰਸਾਈਕਲ ਪੂਰਾ ਟੁੱਟ ਗਿਆ ਅਤੇ ਆਈ.20 ਕਾਰ ਸੜਕ ਤੋਂ ਹੇਠਾਂ ਖ਼ਤਾਨਾਂ ਵਿੱਚ ਜਾ ਵੜੀ। 

PunjabKesari

ਇਹ ਵੀ ਪੜ੍ਹੋ- ਤੇਜ਼ ਝੱਖੜ ਨੇ ਤਹਿਸ-ਨਹਿਸ ਕੀਤਾ ਪੈਟਰੋਲ ਪੰਪ, ਜੜ੍ਹੋਂ ਉਖਾੜੀਆਂ ਮਸ਼ੀਨਾਂ, 35 ਲੱਖ ਦਾ ਹੋਇਆ ਨੁਕਸਾਨ(ਤਸਵੀਰਾਂ)

ਹਰਭਜਨ ਸਿੰਘ ਅਤੇ ਸੁਖਮੰਦਰ ਸਿੰਘ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਭਜਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਸੁਖਮੰਦਰ ਸਿੰਘ ਨੂੰ ਇਲਾਜ ਲਈ ਦਾਖ਼ਲ ਕਰ ਲਿਆ। ਫਿਰ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਵੀ ਦੌਰਾਨੇ ਇਲਾਜ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਰ ਡਰਾਈਵਰ ਅਮਰਜੀਤ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ।  ਏ. ਐੱਸ. ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਅਜੈਬ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਚੜਿੱਕ (ਮੋਗਾ) ਦੇ ਬਿਆਨਾਂ 'ਤੇ ਅਮਰਜੀਤ ਸਿੰਘ ਵਾਸੀ ਹੈਬੋਵਾਲ ਲੁਧਿਆਣਾ ਵਿਰੁੱਧ ਧਾਰਾ 279, 304 ਏ, 337, 338, 427 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।

PunjabKesari

ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤੇਜ਼ ਝੱਖੜ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News