ਲਗਾਤਾਰ ਪੈ ਰਹੇ ਮੀਂਹ ਕਾਰਨ 2 ਪਰਿਵਾਰਾਂ ਦੇ ਮਕਾਨ ਹੋਏ ਢਹਿ-ਢੇਰੀ

Thursday, Aug 03, 2017 - 12:31 AM (IST)

ਲਗਾਤਾਰ ਪੈ ਰਹੇ ਮੀਂਹ ਕਾਰਨ 2 ਪਰਿਵਾਰਾਂ ਦੇ ਮਕਾਨ ਹੋਏ ਢਹਿ-ਢੇਰੀ

ਬਟਾਲਾ,   (ਮਠਾਰੂ)-  ਬੀਤੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਕਸਬਾ ਪੰਜਗਰਾਈਆਂ 'ਚ 2 ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਮਕਾਨ ਢਹਿ-ਢੇਰੀ ਹੋ ਗਏ। ਇਸ ਸੰਬੰਧੀ ਪੀੜਤ ਪਰਿਵਾਰ ਮੰਗਾ ਮਸੀਹ ਪੁੱਤਰ ਮੋਹਨ ਲਾਲ ਅਤੇ ਵੀਨਾ ਪਤਨੀ ਤੋਤੀ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਾਂ। ਸਾਡੇ ਕੋਲ ਏਨੀ ਸਮਰਥਾ ਨਹੀਂ ਕਿ ਅਸੀਂ ਆਪਣਾ ਮਕਾਨ ਬਣਾ ਸਕੀਏ। ਉਨ੍ਹਾਂ ਦੱਸਿਆ ਕਿ ਮਕਾਨ ਦੀ ਖਸਤਾ ਹਾਲਤ ਹੋਣ ਕਾਰਨ ਉਹ ਮੀਂਹ ਦੇ ਪਾਣੀ ਨਾਲ ਥਾਂ-ਥਾਂ ਤੋਂ ਚੋਅ ਰਹੇ ਸਨ, ਜਿਸ ਕਾਰਨ ਅਸੀਂ ਮਕਾਨ ਦੀ ਛੱਤ ਉਪਰ ਪਲਾਸਟਿਕ ਦੀ ਤਰਪਾਲ ਪਾ ਕੇ ਗੁਜ਼ਾਰਾ ਕਰ ਰਹੇ ਸੀ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਛੱਤ ਉਪਰ ਪਏ ਬਾਲੇ ਟੁੱਟ ਗਏ ਅਤੇ ਮਕਾਨ ਢਹਿ-ਢੇਰੀ ਹੋ ਗਿਆ ਤੇ ਸਾਡੇ ਪਰਿਵਾਰ ਦੇ ਮੈਂਬਰ ਕੰਮਾਂ 'ਤੇ ਜਾਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਏ, ਜਿਸ ਕਰ ਕੇ ਅਸੀ ਬਰਸਾਤਾਂ ਦੇ ਦਿਨਾਂ 'ਚ ਖੁੱਲ੍ਹੇ ਅਸਮਾਨ ਹੇਠਾਂ ਦਿਨ ਕੱਟਣ  ਲਈ ਮਜਬੂਰ ਹਾਂ। ਪੀੜਤ ਪਰਿਵਾਰ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਇਲਾਵਾ ਸਮੂਹ ਸਮਾਜਸੇਵੀ ਜਥੇਬੰਦੀਆਂ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਮਕਾਨਾਂ ਦੀ ਮੁੜ ਉਸਾਰੀ ਕਰਵਾਈ ਜਾਵੇ। 


Related News