ਖੰਨਾ ਪੁਲਸ ਨੂੰ ਵੱਡੀ ਸਫਲਤਾ, 10 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ

Thursday, Jan 30, 2020 - 01:00 PM (IST)

ਖੰਨਾ ਪੁਲਸ ਨੂੰ ਵੱਡੀ ਸਫਲਤਾ, 10 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ

ਖੰਨਾ (ਵਿਪਨ) : ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ 2 ਕਿੱਲੋ, 100 ਗ੍ਰਾਮ ਹੈਰੋਇਨ ਅਤੇ 9 ਲੱਖ ਦੀ ਡਰੱਗ ਮਨੀ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜ੍ਹੇ ਗਏ ਦੋਵੇਂ ਦੋਸ਼ੀ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਕੋਲੋਂ ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਸ ਸਬੰਧੀ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਨੂੰ ਉਕਤ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਉਕਤ ਦੋਸ਼ੀ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਆਸ-ਪਾਸ ਦੇ ਸੂਬਿਆਂ 'ਚ ਨਸ਼ਾ ਸਪਲਾਈ ਕਰਦੇ ਸਨ। ਇਨ੍ਹਾਂ ਦੇ ਸਬੰਧੀ ਨਾਈਜੀਰੀਅਨ ਮੂਲ ਦੀ ਇਕ ਔਰਤ ਨਾਲ ਵੀ ਹਨ। ਫਿਲਹਾਲ ਪੁਲਸ ਵਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News