ਢਾਈ ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

12/11/2019 10:36:02 PM

ਲੁਧਿਆਣਾ,(ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਚਿੱਟੇ ਦੇ ਗੜ੍ਹ ਮੰਨੇ ਜਾਣ ਵਾਲੇ ਪਿੰਡ ਤਲਵੰਡੀ ਕਲਾਂ ਤੋਂ 2 ਨਸ਼ਾ ਸਮੱਗਲਰਾਂ ਨੂੰ ਢਾਈ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਵਿਚ ਕੁਝ ਲੋਕ ਆਪਣੇ ਘਰ ਵਿਚ ਹੈਰੋਇਨ ਦਾ ਨਸ਼ਾ ਵੇਚ ਰਹੇ ਹਨ ਜਿਸ 'ਤੇ ਐੱਸ.ਟੀ.ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਤਲਵੰਡੀ ਕਲਾਂ ਵਿਚ ਛਾਪੇਮਾਰੀ ਕੀਤੀ ਜਿੱਥੇ ਪੁਲਸ ਨੇ ਹਿਕ ਔਰਤ ਅਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੋਵਾਂ ਕੋਲੋਂ ਪੁਲਸ ਨੂੰ 500 ਗ੍ਰਾਮ ਹੈਰੋਇਨ, 42 ਹਜ਼ਾਰ ਦੀ ਡਰਗਸ ਮਨੀ, ਇਕ ਇਲੈਕਟ੍ਰੋਨਿਕ ਕੰਢਾ, 75 ਲਿਫਾਫੇ ਬਰਾਮਦ ਕੀਤੇ ਹਨ। ਉਨ੍ਹਾਂ ਦੀ ਪਛਾਣ ਰਵੀ ਕੁਮਾਰ ਉਮਰ 27 ਸਾਲ ਪੁੱਤਰ ਸੋਹਣ ਲਾਲ ਅਤੇ ਜੋਤੀ ਬਾਲਾ ਉਮਰ 22 ਸਾਲ ਪਤਨੀ ਮਲਕੀਤ ਕੌਰ ਵਾਸੀਆਨ ਪਿੰਡ ਤਲਵੰਡੀ ਕਲਾਂ ਵਜੋਂ ਹੋਈ ਹੈ ਜਿਨ੍ਹਾਂ ਖਿਲਾਫ ਥਾਣਾ ਐੱਸ.ਟੀ.ਐੱਫ. ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

2 ਸਾਲ ਤੋਂ ਦੋਵੇਂ ਮਿਲ ਕੇ ਵੇਚ ਰਹੇ ਸਨ ਨਸ਼ਾ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮਗਲਰ ਰਵੀ ਕੁਮਾਰ ਟਰੱਕ ਚਲਾਉਣ ਦਾ ਕੰਮ ਕਰਦਾ ਹੈ ਅਤੇ ਦੋਸ਼ੀ ਔਰਤ ਜੋਤੀ ਬਾਲਾ ਘਰੇਲੂ ਔਰਤ ਹੈ। ਦੋਵੇਂ ਪਿਛਲੇ 2 ਸਾਲ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਹੇ ਸਨ। ਦੋਵੇਂ ਸਸਤੇ ਰੇਟ 'ਤੇ ਹੈਰੋਇਨ ਖਰੀਦ ਕੇ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚ ਕੇ ਹੋਇਆ ਮੋਟਾ-ਮੁਨਾਫਾ ਆਪਸ ਵਿਚ ਵੰਡ ਲੈਂਦੇ ਸਨ। ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛÎਗਿਛ ਕੀਤੀ ਜਾਵੇਗੀ।

ਚਿੱਟੇ ਦਾ ਗੜ੍ਹ ਮੰਨਿਆ ਜਾਂਦਾ ਹੈ ਤਲਵੰਡੀ ਕਲਾਂ
ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦਾ ਪਿੰਡ ਤਲਵੰਡੀ ਕਲਾਂ ਚਿੱਟੇ ਦੇ ਨਸ਼ੇ ਦੀ ਗੜ੍ਹ ਮੰਨਿਆ ਜਾਣ ਵਾਲਾ ਪਿੰਡ ਹੈ ਜੋ ਪੂਰੇ ਪੰਜਾਬ ਵਿਚ ਚਿੱਟੇ ਦੇ ਪਿੰਡ ਨਾਲ ਮਸ਼ਹੂਰ ਹੋ ਚੁੱਕਾ ਹੈ। ਇਸ ਪਿੰਡ ਵਿਚ ਰੋਜ਼ਾਨਾ ਲੱਖਾਂ ਰਪਏ ਦੀ ਹੈਰੋਇਨ ਵੇਚੀ ਜਾਂਦੀ ਹੈ ਪਰ ਅੱਜ ਤੱਕ ਐੱਸ.ਟੀ.ਐੱਫ. ਦੀ ਟੀਮ ਨੇ 2 ਵਾਰ ਇਸ ਪਿੰਡ ਵਿਚੋਂ ਵੱਡੀ ਖੇਪ ਫੜੀ ਹੈ। ਇਸ ਪਿੰਡ ਵਿਚ ਰੋਜ਼ਾਨਾ ਲੋਕ ਹੈਰੋਇਨ ਲੈਣ ਆਉਂਦੇ ਹਨ। ਇਥੋਂ ਤੱਕ ਕਿ ਇਸ ਪਿੰਡ ਦੇ ਸਰਪੰਚ ਮਨਜੀਤ ਸਿੰਘ ਲਵਲੀ ਨੇ ਵੀ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਸੀ ਪਰ ਪ੍ਰਸ਼ਾਸਨ ਦਾ ਸਾਥ ਨਾ ਮਿਲਣ ਕਰ ਕੇ ਉਹ ਵੀ ਚੁੱਕ ਹੋ ਗਏ।


Bharat Thapa

Content Editor

Related News