ਦਰਦਨਾਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ

Saturday, Jan 23, 2021 - 04:24 PM (IST)

ਦਰਦਨਾਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ

ਭਾਦਸੋਂ (ਅਵਤਾਰ) : ਇੱਥੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ 2 ਵਿਅਕਤੀਆਂ ਦੇ ਹਲਾਕ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਪ੍ਰਤਾਪ ਨਗਰ, ਪਟਿਆਲਾ ਨੇ ਥਾਣਾ ਭਾਦਸੋਂ ਵਿਖੇ ਦਰਖ਼ਾਸਤ ਦਿੱਤੀ ਹੈ ਕਿ ਉਸ ਦਾ ਪਿਤਾ ਨੈਬ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਭਾਗ ਸਿੰਘ ਸਕੂਟਰ 'ਤੇ ਸਵਾਰ ਹੋ ਕੇ ਭਾਦਸੋ ਤੋਂ ਪਟਿਆਲਾ ਵੱਲ ਜਾ ਰਹੇ ਸਨ।

ਇਸ ਦੌਰਾਨ ਰਾਇਮਲ ਮਾਜਰੀ ਸੜਕ ਨੇੜੇ ਤੇਜ਼ ਰਫ਼ਤਾਰ ਛੋਟੇ ਹਾਥੀ ਦੇ ਚਾਲਕ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਭਾਗ ਸਿੰਘ ਅਤੇ ਕਿਰਪਾਲ ਸਿੰਘ ਦੀ ਮੌਤ ਹੋ ਗਈ। ਫਿਲਹਾਲ ਥਾਣਾ ਭਾਦਸੋਂ ਵਲੋਂ ਛੋਟਾ ਹਾਥੀ ਟੈਂਪੂ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News