ਮੋਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੀ ਡਿੱਗੀ ਕੰਧ, 2 ਦੀ ਮੌਤ

Sunday, Oct 09, 2022 - 11:24 PM (IST)

ਮੋਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੀ ਡਿੱਗੀ ਕੰਧ, 2 ਦੀ ਮੌਤ

ਮੋਹਾਲੀ (ਪਰਦੀਪ) : ਸ਼ਾਮ ਕਰੀਬ 5.15 ਵਜੇ ਐਰੋਸਿਟੀ ਦੇ ਮੋਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੇ ਸਟੈਂਡ ਦੀ ਕੰਧ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਾਹੀ (28) ਤੇ ਸ਼ੰਕਰ ਮਾਝੀ (30) ਵਜੋਂ ਹੋਈ ਹੈ। ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਇਸ ਸਮੇਂ ਉਕਤ ਸਥਾਨ ’ਤੇ ਕੰਮ ਕਰ ਰਹੇ ਸਨ। ਜ਼ਖ਼ਮੀਆਂ ਨੂੰ ਫੇਜ਼-6 ਦੇ ਨਿੱਜੀ ਹਸਪਤਾਲ ਤੇ ਮਹਿੰਦਰ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਕ ਹੋਰ ਮਜ਼ਦੂਰ ਨੇ ਕੰਧ ਨੂੰ ਢਹਿ-ਢੇਰੀ ਹੁੰਦੇ ਦੇਖਿਆ ਅਤੇ ਦੂਜੇ ਪਾਸੇ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਅਕਾਲੀ ਦਲ ਕੇਜਰੀਵਾਲ ਵੱਲੋਂ ਆਪਣੀ ਭੈਣ ਨਾਲ ਕੀਤਾ ਵਾਅਦਾ 'ਆਪ' ਸਰਕਾਰ ਨੂੰ ਚੇਤੇ ਕਰਵਾਉਣ ਲਈ ਕਰੇਗਾ ਰੋਸ ਮਾਰਚ

PunjabKesari

ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਐੱਸ.ਡੀ.ਐੱਮ. ਮੋਹਾਲੀ ਸਮੇਤ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਫਾਇਰ ਬ੍ਰਿਗੇਡ, ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਐੱਸ.ਐੱਸ.ਪੀ. ਨੇ ਕਿਹਾ ਕਿ 2 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 2 ਜ਼ਖ਼ਮੀ ਹੋਏ ਹਨ, ਕਿਸੇ ਹੋਰ ਫਸੇ ਵਿਅਕਤੀ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੁਲਸ ਜ਼ਖ਼ਮੀਆਂ ਨੂੰ ਹਸਪਤਾਲ ਲੈ ਗਈ ਪਰ ਦੂਜੇ ਮਜ਼ਦੂਰਾਂ ਨੇ ਲਾਸ਼ਾਂ ਨੂੰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਕਿਹਾ ਕਿ ਜਦੋਂ ਤੱਕ ਠੇਕੇਦਾਰ ਨਹੀਂ ਆਉਂਦਾ, ਉਹ ਨਹੀਂ ਆਉਣ ਦੇਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News