''ਕੋਰੋਨਾ'' ਦੇ ਕਹਿਰ ਦੌਰਾਨ ਪੰਜਾਬ ਵਾਸੀਆਂ ਲਈ ਆਈ ਚੰਗੀ ਖਬਰ
Saturday, Apr 18, 2020 - 10:12 PM (IST)

ਅੰਮ੍ਰਿਤਸਰ,(ਅਮ੍ਰਿਤ/ਦਿਲਜੀਤ) : ਦੁਨੀਆ ਭਰ 'ਚ ਜਿਥੇ ਕੋਰੋਨਾ ਨੇ ਹਾਹਾਕਾਰ ਮਚਾਈ ਹੈ, ਉਥੇ ਹੀ ਕਈ ਕੋਰੋਨਾ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰ ਵਾਪਸ ਪੁੱਜੇ ਹਨ। ਉਥੇ ਹੀ ਪੰਜਾਬ ਦੇ ਅੰਮ੍ਰਿਤਸਰ 'ਚ ਵੀ ਸ਼ਨੀਵਾਰ ਨੂੰ 2 ਮਰੀਜ਼ਾਂ ਦੇ ਠੀਕ ਹੋਣ ਦਾ ਸਮਾਚਾਰ ਮਿਲਿਆ ਹੈ। ਜੋ ਕਿ ਪੰਜਾਬ ਵਾਸੀਆਂ ਲਈ ਇਕ ਚੰਗੀ ਖਬਰ ਹੈ।
ਜਾਣਕਾਰੀ ਮੁਤਾਬਕ ਸ਼ਹਿਰ 'ਚ ਕ੍ਰਿਸ਼ਨ ਨਗਰ ਕਮਿਊਨਿਟੀ ਤੋਂ ਸਾਹਮਣੇ ਆਇਆ ਕੋਰੋਨਾ ਵਾਇਰਸ ਪੀੜਤ 62 ਸਾਲਾ ਬਲਬੀਰ ਸਿੰਘ, ਜਿਸ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਬਲਬੀਰ ਸਿੰਘ ਖੁਦ ਤੇ ਉਸ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਸੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ਼ਨੀਵਾਰ ਦੇਰ ਸ਼ਾਮ ਆਈ ਰਿਪੋਰਟ 'ਚ ਬਲਬੀਰ ਸਿੰਘ ਨੈਗੇਟਿਵ ਆਇਆ ਹੈ ਤੇ ਰਿਪੋਰਟ ਠੀਕ ਆਉਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਦੇ ਡਾਕਟਰਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਇਕ ਦਿਨ 'ਚ 2 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਏ ਹਨ।