ਨਾਜਇਜ਼ ਸ਼ਰਾਬ ਸਣੇ 2 ਕਾਬੂ

Thursday, Apr 05, 2018 - 07:04 AM (IST)

ਨਾਜਇਜ਼ ਸ਼ਰਾਬ ਸਣੇ 2 ਕਾਬੂ

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ 220 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।ਜਾਣਕਾਰੀ ਅਨੁਸਾਰ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਦੀ ਨਿਗਰਾਨੀ ਵਿਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਜਸਬੀਰ ਸਿੰਘ ਉਰਫ ਜੀਤਾ ਪੁੱਤਰ ਮੰਹਿਗਾ ਰਾਮ ਅਤੇ ਜਗਦੀਸ਼ ਕੁਮਾਰ ਪੁੱਤਰ ਬਲਬੀਰ ਕੁਮਾਰ ਵਾਸੀ ਮੁਹੱਲਾ ਹਾਥੀਖਾਨਾ ਨੇ ਆਪਣੇ ਘਰ 'ਚ ਨਾਜਾਇਜ਼ ਸ਼ਰਾਬ ਦਾ ਸਟਾਕ ਜਮ੍ਹਾ ਕੀਤਾ ਹੋਇਆ ਹੈ। ਜਿਸ 'ਤੇ ਪੁਲਸ ਨੇ ਛਾਪਾਮਾਰੀ ਕਰਕੇ ਘਰ 'ਚੋਂ 220 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਮੌਕੇ ਤੋਂ ਜਸਬੀਰ ਸਿੰਘ ਉਰਫ ਜੀਤਾ ਅਤੇ ਜਗਦੀਸ਼ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ । ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਦੋਨੋਂ ਮੁਲਜ਼ਮ ਲੰਬੇ ਸਮੇਂ ਤੋਂ ਸ਼ਰਾਬ ਵੇਚਦੇ ਹਨ, ਉਥੇ ਹੀ ਹਿਰਾਸਤ ਵਿਚ ਲਏ ਗਏ ਦੋਨੋਂ ਮੁਲਜ਼ਮਾਂ ਨੂੰ ਬਾਅਦ 'ਚ ਜ਼ਮਾਨਤ ਤੇ ਛੱਡ ਦਿੱਤਾ ਗਿਆ । 


Related News