ਉਸਾਰੀ ਅਧੀਨ ਮਕਾਨ ਦੀ ਡਿੱਗੀ ਕੰਧ, 2 ਬੱਚਿਆਂ ਦੀ ਮੌਤ

Sunday, Jun 02, 2019 - 01:36 AM (IST)

ਉਸਾਰੀ ਅਧੀਨ ਮਕਾਨ ਦੀ ਡਿੱਗੀ ਕੰਧ, 2 ਬੱਚਿਆਂ ਦੀ ਮੌਤ

ਲੁਧਿਆਣਾ,(ਨਰਿੰਦਰ): ਸ਼ਹਿਰ ਦੇ ਥਾਣਾ ਜਮਾਲਪੁਰ ਅਧੀਨ ਪੈਂਦੇ ਇਲਾਕੇ ਭਾਮੀਆ ਕਲਾਂ 'ਚ ਸ਼ਨੀਵਾਰ ਸ਼ਾਮ ਦੇ ਸਮੇਂ ਚੱਲੀ ਹਨੇਰੀ ਕਾਰਨ ਇਕ ਉਸਾਰੀ ਅਧੀਨ ਘਰ ਦੀ ਕੰਧ ਡਿੱਗ ਪਈ। ਜਿਸ ਕਾਰਨ ਨੇੜੇ ਖੇਡ ਰਹੇ 2 ਬੱਚੇ ਕੰਧ ਹੇਠਾਂ ਦੱਬ ਗਏ। ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਮਲਬੇ ਤੋਂ ਬਾਹਰ ਕੱਢਿਆ ਤਾਂ ਤਦ ਤਕ ਦੋਵਾਂ ਬੱਚਿਆਂ ਦੀ ਮੌਤ ਹੋ ਚੁਕੀ ਸੀ।

PunjabKesari

ਦੋਵਾਂ ਮ੍ਰਿਤਕ ਬੱਚੇ ਆਪਸ 'ਚ ਭਰਾ-ਭੈਣ ਸਨ ਤੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਨੇੜੇ ਹੀ ਇਕ ਫੈਕਟਰੀ 'ਚ ਮਜ਼ਦੂਰੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News