ਜਲੰਧਰ: ਖੜ੍ਹੀ ਗੱਡੀਆਂ ''ਤੇ ਡਿੱਗਾ ਦਰੱਖਤ (ਦੇਖੋ ਤਸਵੀਰਾਂ)
Friday, Jun 29, 2018 - 01:11 PM (IST)

ਜਲੰਧਰ (ਮ੍ਰਿਦੁਲ)—ਜਲੰਧਰ ਦੇ ਮਾਡਲ ਟਾਊਨ ਮਾਰਕਿਟ 'ਚ ਪਾਪਾ ਵਿਸਕੀ ਦੇ ਬਾਹਰ ਅਚਾਨਕ ਦਰੱਖਤ ਡਿੱਗਣ ਨਾਲ 2 ਕਾਰਾਂ ਹਾਦਸਾ ਗ੍ਰਸਤ ਹੋ ਗਈਆਂ। ਜਾਣਕਾਰੀ ਮੁਤਾਬਕ ਮਾਡਲ ਟਾਊਨ ਮਾਰਕਿਟ 'ਚ ਪ੍ਰਭਜੋਤ ਕੌਰ ਬਲ ਨਾਮਕ ਮਹਿਲਾ ਆਪਣੀ ਛੱਤ 'ਤੇ ਸੈਰ ਕਰ ਰਹੀ ਸੀ ਕਿ ਉਸ ਸਮੇਂ ਅਚਾਨਕ ਇਕ ਦਰੱਖਤ ਡਿੱਗ ਗਿਆ ਅਤੇ 2 ਕਾਰਾਂ ਹਾਦਸਾ ਗ੍ਰਸਤ ਹੋ ਗਈਆਂ।
ਪ੍ਰਭਜੋਤ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।