ਡੀਪੂ ਵਾਲੀ ਕਣਕ ਬਾਰੇ ਦੱਸਣ ਬਹਾਨੇ ਘਰ ਜਾ ਵੜੇ ਨੌਜਵਾਨ, ਫਿਰ ਕੁੜੀ ਨਾਲ ਕੀਤਾ ਕਾਰਾ ਜਾਣ ਰਹਿ ਜਾਓਗੇ ਹੈਰਾਨ
04/01/2023 5:17:55 AM

ਦੀਨਾਨਗਰ (ਹਰਜਿੰਦਰ ਗੌਰਾਇਆ)- ਪੁਲਸ ਸ਼ਟੇਸ਼ਨ ਦੌਰਾਂਗਲਾ ਅਧੀਨ ਆਉਂਦੇ ਇਕ ਪਿੰਡ ਦੀ ਕੁੜੀ ਨਾਲ ਉਸੇ ਪਿੰਡ ਦੇ 2 ਨੌਜਵਾਨਾਂ ਵੱਲੋਂ ਘਰ ਵਿਚ ਇਕੱਲੀ ਹੋਣ ਕਾਰਨ ਜ਼ਬਰਦਸਤੀ ਸਰੀਰੀਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਬ -ਇਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਲੜਕੀ ਦੇ ਵਾਰਸਾਂ ਨੇ ਬਿਆਨਾਂ ਵਿਚ ਦੱਸਿਆ ਕਿ ਉਹ ਬੀਤੇ ਦਿਨੀਂ ਦਵਾਈ ਲੈਣ ਲਈ ਗੁਰਦਾਸਪੁਰ ਗਈ ਹੋਈ ਸੀ, ਜਿਸ ਕਰਕੇ ਉਸ ਦੀ ਧੀ ਘਰ ਇਕੱਲੀ ਸੀ।
ਇਹ ਖ਼ਬਰ ਵੀ ਪੜ੍ਹੋ - "ਰਾਮਨੌਮੀ ਸ਼ੋਭਾਯਾਤਰਾ 'ਤੇ ਹਮਲਾ ਕਰਨ ਵਾਲਿਆਂ ਨੂੰ ਬਚਾ ਰਹੀ ਹੈ CM ਮਮਤਾ ਬੈਨਰਜੀ", ਸਮ੍ਰਿਤੀ ਇਰਾਨੀ ਨੇ ਲਾਏ ਦੋਸ਼
ਬਿਆਨਾਂ ਵਿਚ ਅੱਗੇ ਦੱਸਿਆ ਗਿਆ ਕਿ ਜਦੋਂ ਉਹ ਸ਼ਾਮ ਨੂੰ ਵਾਪਸ ਆਏ ਤਾਂ ਲੜਕੀ ਡਰੀ ਸਹਿਮੀ ਹੋਈ ਰੋ ਰਹੀ ਸੀ। ਪੁੱਛੇ ਜਾਣ 'ਤੇ ਉਸ ਨੇ ਕਿਹਾ ਮੇਜਰ ਸਿੰਘ ਅਤੇ ਕੁਲਦੀਪ ਸਿੰਘ ਡੀਪੂ ਵਾਲੀ ਕਣਕ ਦੀ ਜਾਣਕਾਰੀ ਦੇਣ ਲਈ ਘਰ ਆਏ ਸੀ। ਦੋਵੇਂ ਨੌਜਵਾਨ ਉਸ ਨੂੰ ਘਰ ਵਿਚ ਇਕੱਲੀ ਵੇਖ ਕੇ ਜ਼ਬਰਦਸਤੀ ਇਕ ਕਮਰੇ ਅੰਦਰ ਲੈ ਗਏ ਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦ ਉਸ ਨੇ ਰੌਲਾ ਪਾਇਆ ਤਾਂ ਦੋਵੇਂ ਡਰਦੇ ਮਾਰੇ ਮੌਕੇ ਤੋਂ ਭੱਜ ਗਏ।
ਇਹ ਖ਼ਬਰ ਵੀ ਪੜ੍ਹੋ - CID ਵੱਲੋਂ ISI ਦੇ 2 ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦੇ ਸਨ ਸਰਹੱਦੀ ਇਲਾਕਿਆਂ ਦੀ ਖੁਫ਼ੀਆ ਜਾਣਕਾਰੀ
ਇਸ ਸਾਰੀ ਘਟਨਾ ਸਬੰਧੀ ਜਦ ਥਾਣਾ ਦੌਰਾਂਗਲਾ ਵਿਖੇ ਸੂਚਿਤ ਕੀਤਾ ਗਿਆ ਤਾਂ ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਜੁਰਮ 376 ਡੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।