ਚੂਰਾ-ਪੋਸਤ ਸਣੇ 2 ਗ੍ਰਿਫ਼ਤਾਰ

06/08/2017 6:20:45 AM

ਚੂਰਾ-ਪੋਸਤ ਸਣੇ 2 ਗ੍ਰਿਫ਼ਤਾਰਨਵਾਂਸ਼ਹਿਰ/ਬੰਗਾ, (ਤ੍ਰਿਪਾਠੀ, ਮਨੋਰੰਜਨ, ਚਮਨ ਲਾਲ, ਰਾਕੇਸ਼)— ਥਾਣਾ ਸਦਰ ਬੰਗਾ ਦੀ ਪੁਲਸ ਨੇ 10 ਕਿਲੋਗ੍ਰਾਮ ਚੂਰਾ-ਪੋਸਤ ਸਮੇਤ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਜੀ. ਟੀ. ਰੋਡ ਖਟਕੜ ਕਲਾਂ ਤੋਂ ਪਿੰਡ ਭੂਤਾ ਵੱਲ ਜਾ ਰਹੀ ਸੀ ਤਾਂ ਪਿੰਡ ਦੇ ਨਜ਼ਦੀਕ ਭੂਤਾ ਵੱਲੋਂ ਮੋਢੇ 'ਤੇ ਵਜ਼ਨਦਾਰ ਬੈਗ ਚੁੱਕੀ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਚੂਰਾ-ਪੋਸਤ ਬਰਾਮਦ ਹੋਇਆ। 
ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਸਵਰਨਾ ਰਾਮ ਵਾਸੀ ਬਘੌਰਾ ਦੇ ਤੌਰ 'ਤੇ ਕੀਤੀ ਗਈ ਹੈ। ਪੁਲਸ ਵੱਲੋਂ ਉਸ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਬੰਗਾ, (ਚਮਨ ਲਾਲ, ਰਾਕੇਸ਼)-ਏ. ਐੱਸ. ਆਈ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਗਸ਼ਤ ਦੌਰਾਨ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਭਰੋਮਜਾਰਾ ਤੋਂ ਪਿੰਡ ਕਰਨਾਣਾ ਵੱਲ ਜਾ ਰਹੇ ਸਨ। 
ਜਿਵੇਂ ਹੀ ਉਹ ਪਿੰਡ ਕਰਨਾਣਾ ਲਾਗੇ ਪਹੁੰਚੇ ਤਾਂ ਉਨ੍ਹਾਂ ਨੂੰ ਸਾਹਮਣੇ ਤੋਂ ਪੈਦਲ ਆਉਂਦਾ ਇਕ ਨੌਜਵਾਨ ਦਿਖਾਈ ਦਿੱਤਾ। ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਇਕ ਦਮ ਹੋਰ ਸੜਕ ਵੱਲ ਨੂੰ ਮੁੜ ਗਿਆ। ਜਿਸ ਨੂੰ ਪੁਲਸ ਪਾਰਟੀ ਵੱਲੋਂ ਬੜੀ ਹੀ ਚੁਸਤੀ ਨਾਲ ਕਾਬੂ ਕੀਤਾ ਗਿਆ। ਸ਼ੁਰੂਆਤੀ ਪੁੱਛ ਪੜ੍ਹਤਾਲ ਦੌਰਾਨ ਉਸਨੇ ਆਪਣਾ ਨਾਮ ਹਰਦੇਵ ਸਿੰਘ ਉਰਫ ਦੇਬਾ ਪੁੱਤਰ ਜੀਤ ਰਾਮ ਵਾਸੀ ਮੂਸਾਪੁਰ ਦੱਸਿਆ। ਜਦੋਂ ਪੁਲਸ ਪਾਰਟੀ ਦੁਆਰਾ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਹੱਥ ਵਿਚ ਫੜ੍ਹੇ ਬੋਰੇ 'ਚੋਂ 4 ਕਿੱਲੋ ਚੂਰਾ-ਪੋਸਤ ਬਰਾਮਦ ਹੋਇਆ। ਜਿਸ 'ਤੇ ਕਾਰਵਾਈ ਕਰਦੇ ਹੋਏ ਉਸਨੂੰ ਥਾਣਾ ਸਦਰ ਬੰਗਾ ਲਿਆਂਦਾ ਗਿਆ ਤੇ ਉਸ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 


Related News