ਅਫੀਮ ਸਮੇਤ 2 ਗ੍ਰਿਫਤਾਰ

Wednesday, Sep 13, 2017 - 07:21 AM (IST)

ਖਰੜ, (ਅਮਰਦੀਪ, ਰਣਬੀਰ) – ਸਿਟੀ ਪੁਲਸ ਨੇ ਦੋ ਕਿਲੋ ਦਸ ਗ੍ਰਾਮ ਅਫੀਮ ਸਮੇਤ ਮੱਧ ਪ੍ਰਦੇਸ਼ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਹਸਤੀਰ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਪੁਲਸ ਪਾਰਟੀ ਸਮੇਤ ਗਿਲਕੋ ਵੈਲੀ ਨੇੜੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਫੀਮ ਵੇਚਣ ਦਾ ਧੰਦਾ ਕਰ ਰਹੇ ਦੋ ਵਿਅਕਤੀ ਖਰੜ ਇਲਾਕੇ ਵਿਚ ਅਫੀਮ ਵੇਚਣ ਆ ਰਹੇ ਹਨ ਤਾਂ ਪੁਲਸ ਨੇ ਤੁਰੰਤ ਨਾਕਾ ਲਾ ਕੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਜਦੋਂ ਰੋਕਿਆ ਤਾਂ ਉਹ ਘਬਰਾ ਗਏ, ਤਲਾਸ਼ੀ ਲੈਣ ਉਪਰੰਤ ਉਨ੍ਹਾਂ ਤੋਂ ਦੋ ਕਿਲੋ ਦਸ ਗ੍ਰਾਮ ਅਫੀਮ ਬਰਾਮਦ ਕੀਤੀ ਗਈ।
ਪੁਲਸ ਨੇ ਦੋਸ਼ੀ ਸੁਰਿੰਦਰ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਪਿੰਡ ਚੰਦਵਾਸਾ, ਮੱਧ ਪ੍ਰਦੇਸ਼ ਤੇ ਗੋਬਿੰਦ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਪਿਪਲੀਆ ਮੁਰੰਮਦ ਮੱਧ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News