ਹੈਰੋਇਨ ਸਮੇਤ 2 ਗ੍ਰਿਫਤਾਰ

Tuesday, Jan 02, 2018 - 06:47 AM (IST)

ਹੈਰੋਇਨ ਸਮੇਤ 2 ਗ੍ਰਿਫਤਾਰ

ਫਗਵਾੜਾ, (ਹਰਜੋਤ, ਜਲੋਟਾ)- ਸੀ. ਆਈ. ਏ. ਸਟਾਫ਼ ਨੇ 9 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਨਾਰੰਗਸ਼ਾਹਪੁਰ ਦੇ ਨੇੜਿਓਂ ਫੜੇ ਗਏ ਵਿਅਕਤੀ ਦੀ ਪਛਾਣ ਨਰੇਸ਼ ਬੰਗੜ ਪੁੱਤਰ ਕੁਲਦੀਪ ਰਾਏ ਵਾਸੀ ਠੱਕਰਕੀ ਫਗਵਾੜਾ ਵਜੋਂ ਹੋਈ ਹੈ, ਜਿਸ ਕੋਲੋਂ 5 ਗ੍ਰਾਮ ਹੈਰੋਇਨ ਫੜੀ ਗਈ ਹੈ। ਇਸੇ ਤਰ੍ਹਾਂ ਖੇੜਾ ਰੋਡ ਰੇਲਵੇ ਫ਼ਾਟਕ ਦੇ ਨੇੜਿਓਂ ਉਨ੍ਹਾਂ ਇਕ ਨੌਜਵਾਨ ਲਵਦੀਪ ਸ਼ਰਮਾ ਪੁੱਤਰ ਆਜ਼ਾਦ ਰਾਮ ਵਾਸੀ ਗਲੀ ਨੰਬਰ 2 ਭਗਤਪੁਰਾ ਨੂੰ ਕਾਬੂ ਕਰ ਕੇ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News