ਨਬਾਲਗਾ ਨੂੰ ਅਗਵਾ ਕਰ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ 2 ਗ੍ਰਿਫਤਾਰ

Wednesday, Oct 02, 2019 - 11:52 PM (IST)

ਨਬਾਲਗਾ ਨੂੰ ਅਗਵਾ ਕਰ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ 2 ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)- ਨਬਾਲਗਾ ਨੂੰ ਅਗਵਾ ਕਰ ਕੇ ਹੋਟਲ ਦੇ ਕਮਰੇ ’ਚ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਕਮਰਾ ਦੇਣ ਵਾਲੇ ਹੋਟਲ ਦੇ ਨਾਈਟ ਮੈਨੇਜਰ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਚ ਮਹੇਸ਼ ਕੁਮਾਰ ਰਿੰਕੂ ਵਾਸੀ ਨਿਊ ਅਜ਼ਾਦ ਨਗਰ ਅਤੇ ਅੰਮ੍ਰਿਤਪਾਲ ਸਿੰਘ ਰੋਬਿਨ ਦੇ ਇਲਾਵਾ ਮੈਨੇਜਰ ਭੁਪਿੰਦਰ ਸਿੰਘ ਬੱਬਲੂ ਵਾਸੀ ਨਿਊ ਪ੍ਰਤਾਪ ਨਗਰ ਸ਼ਾਮਲ ਹੈ।

ਥਾਣਾ ਸੁਲਤਾਨਵਿੰਡ ਦੀ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਦੋਨੋਂ ਮੁਲਜ਼ਮ ਨਬਾਲਗ ਲਡ਼ਕੀ ਨੂੰ ਆਪਣੇ ਮੋਟਰਸਾਈਕਲ ’ਤੇ ਅਗਵਾ ਕਰ ਕੇ ਲੈ ਗਏ ਸਨ। ਹੋਟਲ ਦੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਛਾਪੇਮਾਰੀ ਦੌਰਾਨ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ਉਸ ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਹੈ, ਜਿਸ ਨੂੰ ਵਾਰਦਾਤ ’ਚ ਇਸਤੇਮਾਲ ਕੀਤਾ ਗਿਆ ਹੈ। ਥਾਣਾ ਸੁਲਤਾਨਵਿੰਡ ਦੇ ਇੰਚਾਰਜ ਰਵੀਸ਼ੇਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੀਡ਼ਤ ਲਡ਼ਕੀ ਦੀ ਮੈਡੀਕਲ ਜਾਂਚ ਕਰਵਾ ਲਈ ਗਈ ਹੈ। ਛਾਪੇਮਾਰੀ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News