''84 ਕਤਲੇਆਮ ਦੇ ਪੀੜਤਾਂ ਦੀ ਲੁੱਟ ਕਰਨ ਵਾਲੇ ਪੁੱਡਾ ਅਧਿਕਾਰੀਆਂ ਖਿਲਾਫ਼ ਹੋਵੇ ਸਖਤ ਕਾਰਵਾਈ : ਪੀਰ ਮੁਹੰਮਦ

Wednesday, Dec 20, 2017 - 06:44 AM (IST)

''84 ਕਤਲੇਆਮ ਦੇ ਪੀੜਤਾਂ ਦੀ ਲੁੱਟ ਕਰਨ ਵਾਲੇ ਪੁੱਡਾ ਅਧਿਕਾਰੀਆਂ ਖਿਲਾਫ਼ ਹੋਵੇ ਸਖਤ ਕਾਰਵਾਈ : ਪੀਰ ਮੁਹੰਮਦ

ਪਟਿਆਲਾ  (ਪ. ਪ.) - ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲਗਾਤਾਰ ਸੰਘਰਸ਼ਸ਼ੀਲ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਕਤਲੇਆਮ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੀ ਪਟਿਆਲਾ ਵਿਖੇ ਪੁੱਡਾ ਅਧਿਕਾਰੀਆਂ ਵੱਲੋਂ ਕੀਤੀ ਲੁੱਟ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਇਹ ਮਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਉਹ ਅੱਜ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰੰਮਦ ਅਤੇ ਨਵੰਬਰ 1984 ਸਿੱਖ ਕਤਲੇਆਮ ਮਾਰਕੀਟ ਐਸੋਸੀਏਸ਼ਨ ਅਰਬਨ ਅਸਟੇਟ ਫੇਜ਼-2 ਪਟਿਆਲਾ ਦੇ ਪ੍ਰਧਾਨ ਕ੍ਰਿਪਾਲ ਸਿੰਘ ਖਾਲਸਾ ਨੇ ਦੱਸਿਆ ਕਿ 2012 ਵਿਚ ਪੰਜਾਬ ਸਰਕਾਰ ਨੇ ਪੁੱਡਾ ਰਾਹੀਂ ਬੂਥਾਂ ਲਈ ਅਲਾਟ ਕੀਤੇ ਪਲਾਟ ਆਮ ਜਨਤਾ ਦੀਆਂ ਕੋਠੀਆਂ ਅੱਗੇ ਪਾਰਕਾਂ ਲਈ ਛੱਡੀ ਜਗ੍ਹਾ 'ਚ ਬਦਲ ਦਿੱਤੇ। ਇਹ ਬਹੁਤ ਵੱਡੀ ਠੱਗੀ ਹੈ। ਉਨ੍ਹਾਂ ਐਲਾਨ ਕੀਤਾ ਜਿਨ੍ਹਾਂ ਅਧਿਕਾਰੀਆਂ ਨੇ ਇਹ ਗਲਤ ਢੰਗ ਨਾਲ ਪਲਾਟਾਂ 'ਚ ਹੇਰਾਫੇਰੀ ਕੀਤੀ ਹੈ, ਉਨ੍ਹਾਂ ਖਿਲਾਫ ਸਾਰੇ ਸਬੂਤ ਮੁੱਖ ਮੰਤਰੀ ਨੂੰ ਸੌਂਪੇ ਜਾਣਗੇ। ਦੇਸ਼ ਵਿਚ ਵਾਪਰੇ ਦੁਖਾਂਤ ਨੂੰ 33 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣਾ ਸਭ ਤੋਂ ਮਾੜੀ ਗੱਲ ਹੈ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਵਿਦਿਆਰਥੀ ਵਿੰਗ ਦੇ ਕਨਵੀਨਰ ਜਗਰੂਪ ਸਿੰਘ ਚੀਮਾ ਜ਼ਿਲਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਮਹੰਤ ਵਰਿੰਦਰ ਸਿੰਘ, ਬੀਬੀ ਰਮਨਦੀਪ ਕੌਰ ਨੌਰੰਗ, ਅਜੀਤ ਸਿੰਘ, ਮੋਹਨ ਸਿੰਘ ਕੋਹਲੀ, ਹਰਬੰਸ ਸਿੰਘ, ਕੁਲਜੀਤ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਪਰਮਦੀਪ ਸਿੰਘ, ਰਾਜਇੰਦਰ ਸਿੰਘ ਕੁਲਦੀਪ ਸਿੰਘ, ਅਮਨਿੰਦਰ ਸਿੰਘ, ਗੁਰਸ਼ਰਨ ਸਿੰਘ ਤੇ ਜਗਮੋਹਨ ਸਿੰਘ ਬੱਗਾ ਸਮੇਤ ਕਈ ਪੀੜਤ ਪਰਿਵਾਰ ਹਾਜ਼ਰ ਸਨ।


Related News