ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 183 ਹੋਰ ਨਵੇਂ ਮਾਮਲੇ ਪਾਜ਼ੇਟਿਵ, 3 ਦੀ ਮੌਤ

Sunday, Sep 20, 2020 - 10:23 PM (IST)

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 183 ਹੋਰ ਨਵੇਂ ਮਾਮਲੇ ਪਾਜ਼ੇਟਿਵ, 3 ਦੀ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 8 ਹਜ਼ਾਰ ਨੇਡ਼ੇ ਪੁੱਜ ਗਈ ਹੈ, ਜਦਕਿ ਅੱਜ 183 ਹੋਰ ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਜਦਕਿ 3 ਹੋਰ ਔਰਤ ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 203 ਹੋਰ ਮਰੀਜ਼ ਤੰਦਰੁਸਤ ਹੋ ਗਏ ਹਨ, ਜਿਸ ਨਾਲ ਹੁਣ ਤੱਕ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ 7935 ਹੋ ਗਈ ਹੈ। ਅੱਜ ਨਵੇਂ ਆਏ 183 ਕੇਸਾਂ ਤੋਂ ਬਾਅਦ ਜ਼ਿਲੇ ’ਚ ਹੁਣ ਤੱਥ ਪਾਜ਼ੇਟਿਵ ਕੇਸਾਂ ਦੀ ਗਿਣਤੀ 10363 ਹੋ ਗਈ ਹੈ, ਜਦਕਿ 3 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਮੌਤਾਂ ਦੀ ਗਿਣਤੀ 282 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 2146 ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਕੇਸ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 183 ਕੇਸਾਂ ’ਚੋਂ 104 ਪਟਿਆਲਾ ਸ਼ਹਿਰ, 1 ਸਮਾਣਾ, 30 ਰਾਜਪੁਰਾ, 8 ਨਾਭਾ, ਬਲਾਕ ਭਾਦਸੋਂ ਤੋਂ 14, ਬਲਾਕ ਕੋਲੀ ਤੋਂ 5, ਬਲਾਕ ਕਾਲੋਮਾਜਰਾ ਤੋਂ 3, ਬਲਾਕ ਹਰਪਾਲਪੁਰ ਤੋਂ 6, ਬਲਾਕ ਦੁਧਨਸਾਧਾਂ ਤੋਂ 5, ਬਲਾਕ ਸ਼ੁੱਤਰਾਣਾ ਤੋਂ 7 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 28 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 155 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਰਾਮ ਨਗਰ, ਰਣਬੀਰ ਮਾਰਗ, ਕ੍ਰਿਸ਼ਨਾ ਕਾਲੋਨੀ, ਮਜੀਠੀਆ ਐਨਕਲੇਵ, ਬਡੂੰਗਰ, ਐੱਸ. ਐੱਸ. ਟੀ. ਨਗਰ, ਮਿਲਟਰੀ ਕੈਂਟ, ਨੋਰਥ ਐਵੀਨਿਊ, ਨਿਊ ਸੈਂਚੂਰੀ ਐਨਕਲੇਵ, ਵਿਰਕ ਕਾਲੋਨੀ, ਆਯੁਰਵੈਦਿਕ ਮੈਡੀਕਲ ਕਾਲਜ, ਤੋਪਖਾਨਾ ਮੋਡ਼, ਸਰਾਭਾ ਨਗਰ, ਪ੍ਰੀਤ ਨਗਰ, ਮਹਿਤਾ ਕਾਲੋਨੀ, ਪੁਰਾਣੀ ਘਾਸ ਮੰਡੀ, ਨੇਡ਼ੇ ਬੀ. ਟੈਂਕ, ਤੇਜ਼ ਬਾਗ ਕਾਲੋਨੀ, ਧਾਲੀਵਾਲ ਕਾਲੋਨੀ, ਅਨੰਦ ਨਗਰ ਏ, ਉਪਕਾਰ ਨਗਰ, ਰਣਜੀਤ ਨਗਰ, ਜੈ ਜਵਾਨ ਕਾਲੋਨੀ, ਰਾਘੋਮਾਜਰਾ, ਮੁਹੱਲਾ ਕਾਰਖਾਸ, ਤ੍ਰਿਪਡ਼ੀ, ਮਾਡਲ ਟਾਊਨ, ਅਰਬਨ ਅਸਟੇਟ ਆਦਿ ਤੋਂ ਮਿਲੇ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਪੰਜਾਬੀ ਕਾਲੋਨੀ, ਨੇਡ਼ੇ ਗੁਰਦੁਆਰਾ ਸਿੰਘ ਸਭਾ, ਅਨੰਦ ਕਾਲੋਨੀ, ਭਾਰਤ ਕਾਲੋਨੀ, ਗੁਰੂ ਤੇਗ ਬਹਾਦਰ ਕਾਲੋਨੀ, ਏਕਤਾ ਕਾਲੋਨੀ, ਦਸ਼ਮੇਸ਼ ਕਾਲੋਨੀ, ਕੋਛਡ਼ ਕਾਲੋਨੀ, ਫੋਕਲ ਪੁਆਇੰਟ, ਟੀਚਰ ਕਾਲੋਨੀ, ਨੇਡ਼ੇ ਸ਼ਨੀ ਮੰਦਰ, ਡੁੱਗਰੀ ਰੋਡ, ਗੋਬਿੰਦ ਕਾਲੋਨੀ, ਪੁਰਾਣਾ ਰਾਜਪੁਰਾ, ਨਾਭਾ ਦੇ ਜੱਟਾਂ ਵਾਲਾ ਬਾਂਸ, ਦੁਲੱਦੀ ਗੇਟ, ਨੇਡ਼ੇ ਰਾਧਾ ਸੁਆਮੀ ਸਤਿਸੰਗ ਭਵਨ, ਪ੍ਰੀਤ ਵਿਹਾਰ, ਪੁਰਾਣਾ ਹਾਥੀਖਾਨਾ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ-ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਸ਼ੂਗਰ ਤੇ ਸਾਹ ਦੀ ਤਕਲੀਫ ਵਾਲੇ ਮਰੀਜ਼ਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 3 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ 2 ਨਾਭਾ ਅਤੇ 1 ਰਾਜਪੁਰਾ ਨਾਲ ਸਬੰਧਤ ਹੈ। ਪਹਿਲਾ ਨਾਭਾ ਦੇ ਅਲੋਹਰਾਂ ਗੇਟ ਦੀ ਰਹਿਣ ਵਾਲੀ 53 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਦੂਸਰਾ ਨਾਭਾ ਦੇ ਪੁਰਾਣਾ ਹਾਥੀਖਾਨਾ ਦੀ ਰਹਿਣ ਵਾਲੀ 70 ਸਾਲਾ ਅੌਰਤ ਜੋ ਕਿ ਸ਼ੂਗਰ, ਦਿਲ ਦੀਆਂ ਬੀਮਾਰੀਆਂ, ਥਾਈਰਾਇਡ, ਹਾਈਪਰਟੈਂਸ਼ਨ ਦੀ ਮਰੀਜ਼ ਸੀ ਅਤੇ ਤੀਸਰਾ ਰਾਜਪੁਰਾ ਦੇ ਵੀਰ ਕਾਲੋਨੀ ਦੀ ਰਹਿਣ ਵਾਲੀ 60 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ।

ਸੈਂਟਰਲ ਜੇਲ ’ਚ ਲਾਈ ਕੰਟੇਨਮੈਂਟ ਹਟਾਈ

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਗਾਈਡਲਾਈਨਜ਼ ਅਨੁਸਾਰ ਸਮਾਂ ਪੂਰਾ ਹੋਣ ’ਤੇ ਪਟਿਆਲਾ ਦੇ ਸੈਂਟਰਲ ਜੇਲ ’ਚ ਲਾਈ ਕੰਟੇਨਮੈਂਟ ਹਟਾ ਦਿੱਤੀ ਗਈ ਹੈ। ਅੱਜ ਵੀ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1350 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 1,33,533 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 10,363 ਕੋਵਿਡ ਪਾਜ਼ੇਟਿਵ, 1,21,470 ਨੈਗੇਟਿਵ ਅਤੇ ਲਗਭਗ 1400 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਹੁਣ ਤੱਕ ਲਏ ਸੈਂਪਲ 133533

ਨੈਗੇਟਿਵ 121470

ਪਾਜ਼ੇਟਿਵ 10363

ਤੰਦਰੁਸਤ ਹੋਏ 7935

ਰਿਪੋਰਟ ਪੈਂਡਿੰਗ 1400

ਮੌਤਾਂ 282

ਐਕਟਿਵ 2146


author

Bharat Thapa

Content Editor

Related News