ਫਿਰੋਜ਼ਪੁਰ ਜ਼ਿਲ੍ਹੇ ''ਚ 18 ਹੋਰ ਕੋਰੋਨਾ ਪਾਜ਼ੇਟਿਵ

Sunday, Aug 09, 2020 - 02:41 AM (IST)

ਫਿਰੋਜ਼ਪੁਰ ਜ਼ਿਲ੍ਹੇ ''ਚ 18 ਹੋਰ ਕੋਰੋਨਾ ਪਾਜ਼ੇਟਿਵ

ਫਿਰੋਜ਼ਪੁਰ, (ਮਲਹੋਤਰਾ, ਪਰਮਜੀਤ ਕੌਰ, ਕੁਮਾਰ, ਭੁੱਲਰ, ਖੁੱਲਰ, ਆਨੰਦ)– ਸ਼ਨੀਵਾਰ ਨੂੰ ਜ਼ਿਲੇ ਦੇ 18 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਜਿਨਾਂ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਨ੍ਹਾਂ ਨੂੰ ਆਈਸੋਲੇਸ਼ਨ ਵਾਰ ’ਚ ਭੇਜਣ ਜਾਂ ਘਰ ’ਚ ਹੀ ਆਈਸੋਲੇਸ਼ਨ ’ਚ ਰੱਖਣ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੇ ਸੰਪਰਕ ’ਚ ਰਹੇ ਸਭ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ

ਅਰਜੁਨ ਸ਼ਰਮਾ ਖਲਾਸੀ ਲਾਈਨ, ਸਤਿੰਦਰ ਖਲਾਸੀ ਲਾਈਨ, ਹੀਰਾ ਸਿੰਘ ਪਿੰਡ ਕਾਮਲਵਾਲਾ, ਗੁਰਚਰਨ ਸਿੰਘ ਕੁੰਦਨ ਨਗਰ, ਸ਼ੁਭਮ ਬਸਤੀ ਟੈਂਕਾਂਵਾਲੀ, ਮਨਜੀਤ ਕੌਰ ਪਿੰਡ ਰੁਕਨੇਵਾਲਾ, ਚੰਦਨ ਸਿੰਘ ਰੇਲਵੇ ਬਸਤੀ ਗੁਰੂਹਰਸਹਾਏ, ਸਤਿੰਦਰ ਕੁਮਾਰ ਰੇਲਵੇ ਬਸਤੀ ਗੁਰੂਹਰਸਹਾਏ, ਘਨਿਆ ਰਾਮ ਮਮਦੋਟ, ਰਜਤ ਜੈਨ ਮਾਲ ਰੋਡ ਕੈਂਟ, ਇਮੈਨੁਅਲ ਬਸਤੀ ਭੱਟੀਆਂ ਵਾਲੀ, ਜੋਇਲ ਬਸਤੀ ਭੱਟੀਆਂ ਵਾਲੀ, ਸੰਗੀਤਾ ਬਸਤੀ ਭੱਟੀਆਂ ਵਾਲੀ, ਮੈਥਿਊ ਬਸਤੀ ਭੱਟੀਆਂ ਵਾਲੀ, ਪ੍ਰਤਾਪ ਸਿੰਘ ਪਿੰਡ ਦੁੱਲੇਵਾਲਾ, ਮਨਪ੍ਰੀਤ ਸਿੰਘ ਕੋਟ ਈਸੇ ਖਾਂ, ਸੀਤਾ ਰਾਮ ਗੋਇਲ ਫਿਰੋਜ਼ਪੁਰ

ਜ਼ਿਲੇ ’ਚ 345 ਐਕਟਿਵ ਕੇਸ

ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ 641 ਕੋਰੋਨਾ ਪਾਜ਼ੇਟਿਵ ਰੋਗੀ ਮਿਲ ਚੁੱਕੇ ਹਨ, ਜਿਨਾਂ ’ਚੋਂ 288 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ, ਜਦਕਿ 8 ਵਿਅਕਤੀਆਂ ਦੀ ਇਸ ਬੀਮਾਰੀ ਕਾਰਣ ਮੌਤ ਹੋਈ ਹੈ। ਇਸ ਸਮੇਂ ਜ਼ਿਲੇ ’ਚ ਕੋਰੋਨਾ ਐਕਟਿਵ ਰੋਗੀਆਂ ਦੀ ਸੰਖਿਆ 345 ਹੈ।


author

Bharat Thapa

Content Editor

Related News