ਨਵਾਂਸ਼ਹਿਰ ''ਚ ''ਕੋਰੋਨਾ'' ਦਾ ਧਮਾਕਾ, 18 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
Friday, May 08, 2020 - 08:56 AM (IST)
ਨਵਾਂਸ਼ਹਿਰ (ਤ੍ਰਿਪਾਠੀ) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੇ ਨਵਾਂਸ਼ਹਿਰ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਵੀਰਵਾਰ ਦੇਰ ਰਾਤ ਸ਼ਹਿਰ 'ਚ ਉਸ ਸਮੇਂ ਕੋਰੋਨਾ ਧਮਾਕਾ ਹੋਇਆ, ਜਦੋਂ 18 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਨ੍ਹਾਂ ਨਵੇਂ ਕੇਸਾਂ 'ਚੋਂ 10 ਮਰੀਜ਼ ਮਹਾਂਰਾਸ਼ਟਰ ਦੇ ਸ੍ਰੀ ਹਜੂ਼ਰ ਸਾਹਿਬ ਤੋਂ ਪਰਤੇ ਦੱਸੇ ਜਾ ਰਹੇ ਹਨ, ਜਦੋਂ ਕਿ 5-6 ਲੋਕਾਂ ਦੀ ਟ੍ਰੈਵਲ ਹਿਸਟਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 104 ਤੱਕ ਪੁੱਜ ਗਈ ਹੈ। ਇਨ੍ਹਾਂ ਮਰੀਜ਼ਾਂ 'ਚੋਂ 18 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਜਦੋਂ ਕਿ ਇਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ 'ਚ ਹੁਣ 85 ਦੇ ਕਰੀਬ ਮਰੀਜ਼ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਬੁਰੀ ਖਬਰ, ਪਿਓ ਤੋਂ ਬਾਅਦ ਪੁੱਤ ਦੀ ਵੀ 'ਕੋਰੋਨਾ' ਕਾਰਨ ਮੌਤ
ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਰੋਕਥਾਮ ਤਹਿਤ ਜ਼ਿਲੇ 'ਚ ਸਿਰਫ 14 ਰਸਤਿਆਂ ਰਾਹੀਂ ਦਾਖਲ ਹੋਣ ਦੀ ਰਣਨੀਤੀ ਬਾਅਦ, ਹੁਣ ਇਨ੍ਹਾਂ ਨਾਕਿਆਂ 'ਤੇ ਆਪਣਾ ਨਾਮ-ਪਤਾ ਦਰਜ ਕਰਵਾਉਣ ਵਾਲੇ ਬਾਹਰੋਂ ਆਏ ਵਿਅਕਤੀਆਂ ਦਾ ਪਿੰਡ/ਵਾਰਡ ਪੱਧਰ ਤੱਕ ਰਿਕਾਰਡ ਰੱਖਣ ਦੀ ਯੋਜਨਾ ਅਮਲ 'ਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਹਾਂਰਾਸ਼ਟਰ : ਮਾਲਗੱਡੀ ਦੀ ਲਪੇਟ 'ਚ ਆਉਣ ਨਾਲ 14 ਪ੍ਰਵਾਸੀ ਮਜ਼ਦੂਰਾਂ ਦੀ ਮੌਤ