ਦਾਤਰ ਦੀ ਨੋਕ ’ਤੇ 15 ਹਜ਼ਾਰ ਨਕਦ ਤੇ ਮੋਬਾਇਲ ਖੋਹਿਆ, ਮਾਮਲਾ ਦਰਜ
Friday, Jun 29, 2018 - 03:04 AM (IST)

ਤਰਨਤਾਰਨ, (ਰਾਜੂ)- ਥਾਣਾ ਝਬਾਲ ਦੀ ਪੁਲਸ ਨੇ ਮੋਟਰਸਾਈਕਲ ਰੋਕ ਕੇ 15 ਹਜ਼ਾਰ ਨਕਦ, ਮੋਬਾਇਲ ਤੇ ਹੋਰ ਕਾਗਜ਼ਾਤ ਖੋਹਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਦਈ ਸਰਬਜੀਤ ਸਿੰਘ ਪੁੱਤਰ ਸਵ. ਟੇਕ ਸਿੰਘ ਵਾਸੀ ਭੁੱਚਰ ਖੁਰਦ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵਲੋਂ ਆਪਣੇ ਪਿੰਡ ਭੁੱਚਰ ਖੁਰਦ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਸੋਹਲ ਨੂੰ ਜਾਂਦੀ ਸਿੰਗਲ ਸਡ਼ਕ ’ਤੇ ਇੱਟਾਂ ਵਾਲੇ ਭੱਠੇ ਤੋਂ 4 ਕਿੱਲੇ ਅੱਗੇ ਪਿੰਡ ਗੱਗੋਬੂਹਾ ਨੂੰ ਜਾ ਰਹੇ ਸਨ ਤਾਂ ਅਚਾਨਕ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਜ਼ਬਰਦਸਤੀ ਰੋਕ ਕੇ ਦਾਤਰ ਦੀ ਨੋਕ ’ਤੇ ਉਸ ਕੋਲੋਂ 15 ਹਜ਼ਾਰ ਰੁ. ਨਕਦ, ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਜੇ-2, ਮੋਟਰਸਾਈਕਲ ਦੀ ਆਰ.ਸੀ, ਡਰਾਈਵਿੰਗ ਲਾਇਸੈਂਸ ਤੇ ਅਾਧਾਰ ਕਾਰਡ ਖੋਹ ਲਿਆ ਤੇ ਫਰਾਰ ਹੋ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਜਸਬੀਰ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।