ਜਲੰਧਰ : ਘਰ ''ਚ ਸੁੱਤਾ ਪਿਆ 15 ਦਿਨ ਦਾ ਬੱਚਾ ਅਗਵਾ

Friday, Aug 16, 2019 - 06:48 PM (IST)

ਜਲੰਧਰ : ਘਰ ''ਚ ਸੁੱਤਾ ਪਿਆ 15 ਦਿਨ ਦਾ ਬੱਚਾ ਅਗਵਾ

ਜਲੰਧਰ (ਵਰੁਣ) : ਪੰਜਾਬ ਵਿਚ ਬੱਚੇ ਚੁੱਕਣ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਥਾਣਾ 1 ਦੇ ਅਧੀਨ ਆਉਂਦੇ ਇਲਾਕੇ ਦਾ ਸਾਹਮਣੇ ਆਇਆ ਹੈ। ਦਰਅਸਲ ਇਥੇ ਪੈਂਦੇ ਫੇਅਰ ਫਾਰਮ ਰਿਜ਼ਾਰਟ ਨੇੜੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਇਕ 15 ਦਿਨ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਲਗਭਗ 10 ਵਜੇ ਪ੍ਰਵਾਸੀ ਮਜਦੂਰ ਸੁੱਤੇ ਹੋਏ ਸਨ, ਇਸ ਦੌਰਾਨ ਤਿੰਨ ਅਣਪਛਾਤੇ ਨਕਾਬਪੋਸ਼ ਆਏ ਅਤੇ 15 ਦਿਨ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਏ। ਬੱਚਾ ਆਪਣੀ 10 ਸਾਲਾ ਭੈਣ ਨਾਲ ਸੁੱਤਾ ਪਿਆ ਸੀ।

ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੱਚੇ ਦੀ ਮਾਂ ਚੰਦਾ ਦੇਵੀ ਜਲੰਧਰ ਰਹਿੰਦੇ ਹੈ ਜਦਕਿ ਪਿਤਾ ਪ੍ਰਮੋਦ ਕੁਮਾਰ ਅੰਮ੍ਰਿਤਸਰ ਰਹਿ ਰਿਹਾ ਹੈ। ਘਟਨਾ ਸੰਬੰਧੀ ਜਦੋਂ ਥਾਣਾ ਮੁਖੀ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜਲੇ ਘਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News