ਮੋਹਾਲੀ ''ਚ ਫਿਰ ''ਕੋਰੋਨਾ'' ਦਾ ਕੋਹਰਾਮ, 15 ਨਵੇਂ ਕੇਸ ਆਏ ਸਾਹਮਣੇ, ਇਕ ਦੀ ਮੌਤ
Thursday, Jul 23, 2020 - 11:59 AM (IST)
ਮੋਹਾਲੀ (ਵੈੱਬ ਡੈਸਕ, ਪਰਦੀਪ) : ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਵੀਰਵਾਰ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ। 52 ਸਾਲਾ ਮ੍ਰਿਤਕ ਮਰੀਜ਼ ਡੇਰਾਬੱਸੀ ਦੇ ਹਸਪਤਾਲ 'ਚ ਇਲਾਜ ਅਧੀਨ ਸੀ। ਉਸ ਨੂੰ 21 ਜੁਲਾਈ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਡਾ. ਓਬਰਾਏ ਦੀ ਬਦੌਲਤ ਵਤਨ ਪਰਤੇ 177 ਨੌਜਵਾਨ, ਤੀਜੀ ਉਡਾਣ ਪੁੱਜੀ ਚੰਡੀਗੜ੍ਹ
ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ 15 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਰੀਜ਼ਾਂ 'ਚ ਆਰ. ਟੀ. ਓ. ਦਫ਼ਤਰ 'ਚ ਕੰਮ ਕਰਨ ਵਾਲਾ ਮੁਲਾਜ਼ਮ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਪੂਰਾ ਆਰ. ਟੀ. ਓ. ਦਫ਼ਤਰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਸੈਨੇਟਾਈਜ਼ੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਦਫ਼ਤਰ ਦੇ ਸਾਰੇ ਵੱਡੇ ਅਫ਼ਸਰਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੇ ਸਟਾਫ਼ ਦੇ ਸਿਵਲ ਹਸਪਤਾਲ ਮੋਹਾਲੀ ਫੇਜ਼-6 ਵਿਖੇ ਟੈਸਟ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪ੍ਰਾਪਰਟੀ ਖਰੀਦਣ 'ਚ ਪੰਜਾਬੀ ਨਹੀਂ ਦਿਖਾ ਰਹੇ ਦਿਲਚਸਪੀ, ਰਜਿਸਟਰੀਆਂ ਦਾ ਕੰਪ ਠੱਪ
ਦੱਸਣਯੋਗ ਹੈ ਕਿ ਇਹ ਇਕ ਅਜਿਹਾ ਦਫ਼ਤਰ ਹੈ, ਜਿੱਥੇ ਸਭ ਤੋਂ ਜ਼ਿਆਦਾ ਪਬਲਿਕ ਡੀਲਿੰਗ ਹੁੰਦੀ ਹੈ। ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਕਤ ਕਲਰਕ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਮਿਲਦਾ ਰਿਹਾ ਹੈ।
ਇਹ ਵੀ ਪੜ੍ਹੋ : ਵਿੱਤੀ ਸੰਕਟ 'ਚ ਫਸੀ 'ਪੰਜਾਬੀ ਯੂਨੀਵਰਸਿਟੀ' ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ