ਸੰਘਣੀ ਧੁੰਦ ਤੇ ਠੰਡ ਵਿਚਾਲੇ 14 ਉਡਾਣਾਂ ਰੱਦ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

Saturday, Jan 06, 2024 - 10:57 AM (IST)

ਸੰਘਣੀ ਧੁੰਦ ਤੇ ਠੰਡ ਵਿਚਾਲੇ 14 ਉਡਾਣਾਂ ਰੱਦ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਚੰਡੀਗੜ੍ਹ (ਲਲਨ) : ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਕਾਰਨ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ 14 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 19 ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਗਈਆਂ, ਜਦੋਂ ਕਿ ਰੇਲ ਗੱਡੀਆਂ ਵੀ ਆਪਣੇ ਸਮੇਂ ਤੋਂ ਦੇਰੀ ਨਾਲ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪੁੱਜੀਆਂ। ਅੰਤਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਆਰ ਸਹਾਏ ਨੇ ਦੱਸਿਆ ਕਿ ਸਵੇਰ ਸਮੇਂ ਵਿਜ਼ੀਬਿਲਟੀ 60 ਮੀਟਰ ਹੋਣ ਕਾਰਨ ਸਵੇਰੇ 9 ਵਜੇ ਤੱਕ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਹਾਲਾਂਕਿ ਇਸ ਤੋਂ ਬਾਅਦ ਉਡਾਣਾਂ ਨੂੰ ਸੰਚਾਲਿਤ ਕੀਤਾ ਗਿਆ ਸੀ। ਧੁੰਦ ਕਾਰਨ ਟਰੇਨਾਂ ਵੀ ਲੇਟ ਰਹੀਆਂ, ਜਿਸ ਵਿਚ ਕਾਲਕਾ ਮੇਲ ਆਪਣੇ ਨਿਰਧਾਰਿਤ ਸਮੇਂ ਤੋਂ 4 ਘੰਟੇ ਲੇਟ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਹੁੰਚੀ। ਇਸ ਦੇ ਨਾਲ ਹੀ ਸਦਭਾਵਨਾ ਸੁਪਰਫਾਸਟ ਟਰੇਨ 40 ਮਿੰਟ ਤੇ ਇੰਦੌਰ-ਚੰਡੀਗੜ੍ਹ ਆਪਣੇ ਨਿਰਧਾਰਤ ਸਮੇਂ ਤੋਂ 1 ਘੰਟਾ 5 ਮਿੰਟ ਲੇਟ ਰਹੀ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਰਕਾਰ ਦਾ ਵਿਸ਼ੇਸ਼ ਉਪਰਾਲਾ, ਚੁੱਕਿਆ ਇਹ ਕਦਮ
ਇਹ ਉਡਾਣਾਂ ਰਹੀਆਂ ਰੱਦ
6ਈ2177 ਦਿੱਲੀ, 6ਈ5261 ਮੁੰਬਈ, 6ਈ867 ਹੈਦਰਾਬਾਦ, ਯੂ. ਕੇ.668 ਦਿੱਲੀ, 6ਈ146 ਲਖਨਊ, 6ਈ971 ਚੇਨਈ, 6ਈ6634 ਬੰਗਲੁਰੂ, 6ਈ112 ਅਹਿਮਦਾਬਾਦ, 6ਈ2195 ਦਿੱਲੀ, 6ਈ242 ਪੁਣੇ, 6ਈ6633 ਬੰਗਲੁਰੂ, 6ਈ6375 ਅਹਿਮਦਾਬਾਦ, 6ਈ108 ਹੈਦਰਾਬਾਦ, 6ਈ6552 ਲਖਨਊ

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਜਮਾਉਣ ਵਾਲੀ ਠੰਡ ਵਿਚਾਲੇ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜਾਣੋ ਅਗਲੇ ਦਿਨਾਂ ਦਾ ਮੌਸਮ
ਧੁੰਦ ਅਤੇ ਵੱਧਦੀ ਠੰਡ ਦੇ ਨਾਲ ਹੀ ਸ਼ਹਿਰ 'ਚ ਮੀਂਹ ਪੈਣ ਦੇ ਵੀ ਆਸਾਰ ਹਨ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਠੰਡ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਅਤੇ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਦਿਨ ਦਾ ਤਾਪਮਾਨ ਘੱਟਦਾ ਰਹੇਗਾ। ਇਸ ਦੇ ਨਾਲ ਹੀ ਸ਼ਹਿਰ 'ਚ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਹੁੰਦਾ ਨਜ਼ਰ ਆ ਰਿਹਾ ਹੈ ਅਤੇ 8 ਤਾਰੀਖ਼ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਹਾਲਾਂਕਿ ਚੰਡੀਗੜ੍ਹ ਵਿਚ ਇਸ ਦੀ ਸੰਭਾਵਨਾ ਘੱਟ ਹੈ ਪਰ ਪੱਛਮੀ ਪੌਣਾਂ 9 ਤਾਰੀਖ਼ ਤੋਂ ਪਹਿਲਾਂ ਆਪਣਾ ਰੁਖ ਬਦਲ ਲੈਂਦੀਆਂ ਹਨ ਜਾਂ ਨਹੀਂ, ਇਸ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ। ਅਸੀਂ ਮੌਸਮ ਅਤੇ ਲਾਂਗ ਫੋਰਕਾਸਟ ਨੂੰ ਵੇਖ ਰਹੇ ਹਾਂ ਤੇ ਜੇਕਰ ਹਲਕਾ ਮੀਂਹ ਵੀ ਪਿਆ ਤਾਂ ਠੰਡ ਵੱਧ ਜਾਵੇਗੀ। ਧੁੰਦ ਪਹਿਲਾਂ ਹੀ ਛਾਈ ਹੋਈ ਹੈ, ਇਸ ਲਈ ਮੀਂਹ ਠੰਡ ਵਧਾਉਣ ਦਾ ਕੰਮ ਕਰੇਗਾ। ਤਾਪਮਾਨ ਵਿਚ ਹੋਰ ਕਮੀ ਆਵੇਗੀ। ਅਸੀਂ ਅਗਲੇ ਤਿੰਨ ਦਿਨਾਂ ਲਈ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News