ਮੋਹਾਲੀ ''ਚ ਤਾਂਡਵ ਕਰਨ ਲੱਗਾ ''ਕੋਰੋਨਾ'', ਇਕੱਠੇ 14 ਕੇਸ ਆਏ ਸਾਹਮਣੇ

07/05/2020 11:39:51 AM

ਮੋਹਾਲੀ : ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਤਾਂਡਵ ਕਰਨ ਲੱਗਾ ਹੈ। ਇੱਥੇ ਐਤਵਾਰ ਨੂੰ ਇਕੱਠੇ 14 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਲੋਕਾਂ ਅੰਦਰ ਇਸ ਮਹਾਮਾਰੀ ਪ੍ਰਤੀ ਖੌਫ ਪਾਇਆ ਜਾ ਰਿਹਾ ਹੈ। ਇਨ੍ਹਾਂ 14 ਕੇਸਾਂ 'ਚੋਂ 11 ਕੋਰੋਨਾ ਪੀੜਤ ਤਾਂ ਪਿੰਡ ਬਹਿੜਾ ਦੇ ਹੀ ਹਨ, ਜੋ ਕਿ ਪਹਿਲਾਂ ਤੋਂ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ 'ਚ ਆਏ ਸਨ, ਜਦੋਂ ਕਿ ਇਕ ਕੇਸ ਲਾਲੜੂ, ਇਕ ਡੇਰਾਬੱਸੀ ਅਤੇ ਇਕ ਕੇਸ ਫੇਜ਼-4 ਤੋਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਕੋਰੋਨਾ ਦਾ ਕਹਿਰ, 60 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ

PunjabKesari

ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਮੋਹਾਲੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 302 ਤੱਕ ਪਹੁੰਚ ਗਈ ਹੈ, ਜਦੋਂ ਕਿ ਇਸ ਸਮੇਂ ਸ਼ਹਿਰ 'ਚ ਕੋਰੋਨਾ ਦੇ 79 ਸਰਗਰਮ ਮਾਮਲੇ ਚੱਲ ਰਹੇ ਹਨ। ਇਸ ਤੋਂ ਇਲਾਵਾ ਮੋਹਾਲੀ ਜ਼ਿਲ੍ਹੇ ਅੰਦਰ ਇਸ ਭਿਆਨਕ ਮਹਾਮਾਰੀ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਲਈ ਖਤਰਾ ਬਣ ਸਕਦੇ ਨੇ PGI ਦੇ ਡਾਕਟਰ, ਪ੍ਰਸ਼ਾਸਨ ਵੱਲੋਂ ਸਖਤ ਹੁਕਮ ਜਾਰੀ
6 ਕੋਰੋਨਾ ਪੀੜਤਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਜ਼ਿਲ੍ਹੇ 'ਚ ਬੀਤੇ ਦਿਨ 6 ਕੋਰੋਨਾ ਪੀੜਤ ਜਨਾਨੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਤੰਦਰੁਸਤ ਹੋ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਈਆਂ। ਇਨ੍ਹਾਂ 'ਚ 25 ਸਾਲਾ ਜਰਕਿਨ, 18 ਸਾਲ ਦੀਆਂ ਕੁੜੀਆਂ, 19 ਸਾਲਾਂ ਦੀ ਕੁੜੀ ਅਤੇ 22 ਸਾਲਾਂ ਦੀ ਕੁੜੀ ਸ਼ਾਮਲ ਹੈ, ਜੋ ਕਿ ਡੇਰਾਬੱਸੀ ਦੇ ਰਹਿਣ ਵਾਲੀਆਂ ਸਨ।
ਇਹ ਵੀ ਪੜ੍ਹੋ : 9 ਜੀਆਂ ਦੀ ਬਰਾਤ ਲੈ ਕੇ ਗਿਆ ਨੌਜਵਾਨ ਟਰੈਕਟਰ 'ਤੇ ਵਿਆਹ ਲਿਆਇਆ ਲਾੜੀ


Babita

Content Editor

Related News