ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਕਾਰਨ 138 ਲੋਕਾਂ ਦੀ ਮੌਤ, 6 ਹਜ਼ਾਰ ਤੋਂ ਵੱਧ ਪਾਜ਼ੇਟਿਵ

Thursday, Apr 29, 2021 - 08:55 PM (IST)

ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਕਾਰਨ 138 ਲੋਕਾਂ ਦੀ ਮੌਤ, 6 ਹਜ਼ਾਰ ਤੋਂ ਵੱਧ ਪਾਜ਼ੇਟਿਵ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 6812 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 138 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 364910 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8909 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 55469 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 6812 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 7163789 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1350, ਜਲੰਧਰ 502, ਐੱਸ. ਏ. ਐੱਸ. ਨਗਰ 888, ਪਟਿਆਲਾ 595, ਅੰਮ੍ਰਿਤਸਰ 478, ਹੁਸ਼ਿਆਰਪੁਰ 284, ਬਠਿੰਡਾ 515, ਗੁਰਦਾਸਪੁਰ 201, ਕਪੂਰਥਲਾ 142, ਐੱਸ. ਬੀ. ਐੱਸ. ਨਗਰ 56, ਪਠਾਨਕੋਟ 146, ਸੰਗਰੂਰ 165, ਫਿਰੋਜ਼ਪੁਰ 97, ਰੋਪੜ 146, ਫਰੀਦਕੋਟ 148, ਫਾਜ਼ਿਲਕਾ 265, ਸ੍ਰੀ ਮੁਕਤਸਰ ਸਾਹਿਬ 355, ਫਤਿਹਗੜ੍ਹ ਸਾਹਿਬ 58, ਤਰਨਤਾਰਨ 53, ਮੋਗਾ 97, ਮਾਨਸਾ 216 ਅਤੇ ਬਰਨਾਲਾ 'ਚ 55 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਜ਼ਰੂਰੀ ਵਸਤਾਂ ਦੇ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀ ਹੁਣ ਨਹੀਂ ਖੈਰ, DC ਨੇ ਦਿੱਤੇ ਇਹ ਹੁਕਮ

ਉੱਥੇ ਹੀ ਸੂਬੇ 'ਚ ਅੱਜ 138 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 14, ਬਰਨਾਲਾ 1, ਬਠਿੰਡਾ 21, ਫਰੀਦਕੋਟ 4, ਫਤਿਹਗੜ੍ਹ ਸਾਹਿਬ 2, ਫਾਜ਼ਿਲਕਾ 1, ਫਿਰੋਜ਼ਪੁਰ 3, ਗੁਰਦਾਸਪੁਰ 6, ਹੁਸ਼ਿਆਰਪੁਰ 6, ਜਲੰਧਰ 7, ਲੁਧਿਆਣਾ 18, ਮਾਨਸਾ 4, ਮੋਗਾ 1, ਐੱਸ.ਏ.ਐੱਸ ਨਗਰ 8, ਸ੍ਰੀ ਮੁਕਤਸਰ ਸਾਹਿਬ 4, ਪਠਾਨਕੋਟ 5, ਪਟਿਆਲਾ 11, ਰੋਪੜ 2, ਸੰਗਰੂਰ 12, ਐੱਸ. ਬੀ. ਐੱਸ ਨਗਰ 4 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


author

Bharat Thapa

Content Editor

Related News