ਲੋਹੀਆਂ ਖਾਸ ਦੀ 132 ਸਾਲਾਂ ਬੇਬੇ ਬਸੰਤ ਕੌਰ ਦਾ ਹੋਇਆ ਦੇਹਾਂਤ

Wednesday, Aug 25, 2021 - 02:37 AM (IST)

ਲੋਹੀਆਂ ਖਾਸ ਦੀ 132 ਸਾਲਾਂ ਬੇਬੇ ਬਸੰਤ ਕੌਰ ਦਾ ਹੋਇਆ ਦੇਹਾਂਤ

ਜਲੰਧਰ- ਜਲੰਧਰ ਦੇ ਕਸਬੇ ਲੋਹੀਆਂ ਲਾਗਲੇ ਪਿੰਡ ਸਾਬੂਵਾਲ ਦੀ 132 ਸਾਲਾ ਬੇਬੇ ਬਸੰਤ ਕੌਰ ਨੇ ਬੁੱਧਵਾਰ ਦੀ ਦੁਪਹਿਰ ਲਗਭਗ 2 ਵਜੇ ਆਖ਼ਰੀ ਸਾਹ ਲੈ ਕੇ ਆਪਣੀ ਅੰਤਿਮ ਯਾਤਰਾ ਪੂਰੀ ਕੀਤੀ। ਉਨ੍ਹਾਂ ਦਾ ਸਸਕਾਰ ਮਿਤੀ 25 ਅਗਸਤ ਨੂੰ 12 ਵਜੇ ਲੋਹੀਆਂ ਖਾਸ ਵਿਖੇ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ-  ਗੁਰਦਾਸ ਮਾਨ ਦੇ ਹੱਕ 'ਚ ਨਿੱਤਰੇ ਰਵਨੀਤ ਬਿੱਟੂ, ਕਿਹਾ- ਪੰਜਾਬ ਦੇ ਹੀਰਿਆਂ ਨੂੰ ਨਾ ਰੌਲੋ (ਵੀਡੀਓ)

ਦੱਸ ਦੇਈਏ ਕਿ ਬੇਬੇ ਦੀ ਖ਼ਬਰ ਕੁਝ ਦਿਨ ਪਹਿਲਾਂ ਜਗ ਬਾਣੀ 'ਤੇ ਵੀ ਚਲਾਈ ਗਈ ਸੀ ਕਿਉਂਕਿ ਬਸੰਤ ਕੌਰ ਦੇ ਪੜਪੋਤਰੇ ਵਰਿੰਦਰ ਸਿੰਘ ਵਾਸੀ ਕਪੂਰਥਲਾ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੀ ਪੜਦਾਦੀ ਦਾ ਨਾਂ ਧਰਤੀ ਦੀ ਸਭ ਤੋਂ ਬਜ਼ੁਰਗ ਔਰਤ ਅਤੇ ਇੱਕ ਵਿਸ਼ਵ ਰਿਕਾਰਡ ਵਜੋਂ ਦਰਜ ਕੀਤਾ ਜਾਵੇ।


author

Bharat Thapa

Content Editor

Related News