ਸੰਘਣੀ ਧੁੰਦ ਕਾਰਨ 13 ਰੇਲ ਗੱਡੀਆਂ ਰੱਦ

Saturday, Jan 06, 2018 - 05:19 PM (IST)


ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ) - ਸੰਘਣੀ ਧੁੰਦ ਦੇ ਕਾਰਨ ਫਿਰੋਜ਼ਪੁਰ ਵਿਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਥੇ ਸੰਘਣੀ ਧੁੰਦ ਦੇ ਕਾਰਨ ਕਈ ਰੇਲ ਗੱਡੀਆਂ ਦੇਰੀ ਨਾਲ ਪਹੁੰਚ ਰਹੀਆਂ ਹਨ, ਉਥੇ ਹੀ ਫਿਰੋਜ਼ਪੁਰ ਰੇਲ ਮੰਡਲ ਵਿਚ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀਆਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। 
ਕਿਹੜੀਆਂ-ਕਿਹੜੀਆਂ ਰੇਲ ਗੱਡੀਆਂ ਰੱਦ ਹੋਈਆਂ ਹਨ 
ਡਿਵੀਜ਼ਨ ਰੇਲਵੇ ਮੈਨੇਜਰ ਫਿਰੋਜ਼ਪੁਰ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨ ਨੰ. 15209 ਸੀ. ਐੱਚ. ਸੀ. ਤੋਂ ਏ. ਐੱਸ. ਆਰ., ਟ੍ਰੇਨ ਨੰ: 15210 ਏ. ਐੱਸ. ਆਈ. ਤੋਂ ਸੀ. ਐੱਚ. ਸੀ., ਟ੍ਰੇਨ ਨੰ. 14673 ਜੇ. ਵਾਈ. ਜੀ. ਤੋਂ ਏ. ਐੱਸ. ਆਰ., ਟ੍ਰੇਨ ਨੰ. 14674 ਏ. ਐੱਸ. ਆਰ. ਤੋਂ ਜੇ. ਵਾਈ. ਜੀ., ਟ੍ਰੇਨ ਨੰ. 12459 ਐੱਨ. ਡੀ. ਐੱਲ. ਐੱਸ. ਤੋਂ ਏ. ਐੱਸ. ਆਰ., ਟ੍ਰੇਨ ਨੰ. 12469 ਏ. ਐੱਸ. ਆਰ. ਤੋਂ ਐੱਨ. ਡੀ. ਐੱਲ. ਐੱਸ, ਟ੍ਰੇਨ ਨੰ. 13151 ਕੇ. ਓ. ਏ. ਤੋਂ ਜੇ. ਏ. ਟੀ., ਟ੍ਰੇਨ ਨੰ. 13152 ਜੇ. ਏ. ਟੀ. ਤੋਂ ਕੇ. ਓ. ਏ., ਟ੍ਰੇਨ ਨੰ. 15211 ਡੀ. ਬੀ. ਜੀ. ਤੋਂ ਏ. ਐੱਸ. ਆਰ., ਟ੍ਰੇਨ ਨੰ. 15212 ਏ. ਐੱਸ. ਆਰ. ਤੋਂ ਡੀ. ਬੀ. ਜੀ., ਟ੍ਰੇਨ ਨੰ. 14681 ਐੱਨ. ਡੀ. ਐੱਲ. ਐੱਸ. ਤੋਂ ਜੇ. ਯੂ. ਸੀ., ਟ੍ਰੇਨ ਨੰ. 14682 ਜੇ. ਯੂ. ਸੀ. ਤੋਂ ਐੱਨ. ਡੀ. ਐੱਲ. ਐੱਸ. ਅਤੇ ਟ੍ਰੇਨ ਨੰ. 14626 ਐੱਫ. ਜੈੱਡ. ਆਰ. ਤੋਂ ਡੀ. ਈ. ਈ. ਨੂੰ ਰੱਦ ਕੀਤਾ ਗਿਆ ਹੈ।


Related News