ਰਾਜਾਸਾਂਸੀ ਦੇ ਸਰਹੱਦੀ ਪਿੰਡ 'ਚ 10 ਵਜੇ ਤੱਕ 13 ਫ਼ੀਸਦੀ ਹੋਈ ਪੋਲਿੰਗ, ਲੰਮੀਆਂ ਲਾਈਨਾਂ 'ਚ ਲੱਗੇ ਲੋਕ
Tuesday, Oct 15, 2024 - 10:34 AM (IST)
ਭਿੰਡੀ ਸੈਦਾਂ (ਗੁਰਜੰਟ) - ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਜਸਰਾ ਉਰ ਅਵਾਣ ਵਸਾਊ ਵਿੱਚ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਇਸ ਦੌਰਾਨ 10 ਵਜੇ ਤੱਕ 13 ਫ਼ੀਸਦੀ ਦੇ ਕਰੀਬ ਵੋਟਿੰਗ ਪੋਲ ਹੋ ਗਈ। ਦੂਜੇ ਪਾਸੇ ਇਹਨਾਂ ਵੋਟਾਂ ਦੌਰਾਨ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਸਾਰੰਗ ਦੇ ਵਿਸ਼ਨਾ ਬੂਥ ਨੰਬਰ 69 ਵਿਖੇ ਟੋਟਲ 930 ਵੋਟਰਾਂ ਵਿੱਚੋਂ ਹੁਣ ਤੱਕ 127 ਦੇ ਕਰੀਬ ਵੋਟ ਪੋਲਿੰਗ ਹੋਈ ਹੈ।
ਇਹ ਵੀ ਪੜ੍ਹੋ - ਦੇਸ਼ ਭਰ 'ਚ ਸੜ ਰਿਹਾ ਸੀ ਰਾਵਣ, ਹਰਿਆਣਾ 'ਚ ਇਕੱਠੀਆਂ ਬਲੀਆਂ ਇੱਕੋ ਪਰਿਵਾਰ ਦੇ 8 ਜੀਆਂ ਦੀਆਂ ਚਿਖਾਵਾਂ
10 ਵਜੇ ਤੱਕ ਵੋਟਿੰਗ
13 ਫ਼ੀਸਦੀ ਦੇ ਕਰੀਬ ਪਈ ਵੋਟ
9 ਤੱਕ ਵੋਟਿੰਗ
ਪੰਜ ਤੋਂ 6 ਫ਼ੀਸਦੀ ਦੇ ਕਰੀਬ ਵੋਟਿੰਗ ਹੋਈ ਪੋਲ
ਦੱਸ ਦੇਈਏ ਕਿ ਸੂਬੇ ਭਰ ਵਿਚ ਅੱਜ ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋਕਿ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਜਸਰਾ ਉਰ ਅਵਾਣ ਵਸਾਊ ਦੇ ਹਰੇਕ ਬੂਥ 'ਤੇ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੌਰਾਨ ਲੋਕ ਸ਼ਾਂਤੀ ਪੂਰਵਕ ਵੋਟਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ - ਚੱਲਦੀ ਟਰੇਨ 'ਚ ਬਜ਼ੁਰਗ ਨੇ ਕੀਤਾ ਖ਼ਤਰਨਾਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8