12 ਸਾਲਾ ਭਰਾ ਨੂੰ ਵੱਡੇ ਡਰੋਂ UP ਤੋਂ ਪੰਜਾਬ ਲਿਆਈ ਭੈਣ, ਕੀ ਪਤਾ ਸੀ ਅਜਿਹਾ ਦਿਨ ਵੀ ਆ ਜਾਵੇਗਾ

Tuesday, Sep 12, 2023 - 03:49 PM (IST)

12 ਸਾਲਾ ਭਰਾ ਨੂੰ ਵੱਡੇ ਡਰੋਂ UP ਤੋਂ ਪੰਜਾਬ ਲਿਆਈ ਭੈਣ, ਕੀ ਪਤਾ ਸੀ ਅਜਿਹਾ ਦਿਨ ਵੀ ਆ ਜਾਵੇਗਾ

ਖੰਨਾ (ਵਿਪਨ) : ਖੰਨਾ 'ਚ 12 ਸਾਲਾ ਬੱਚੇ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਘਰ 'ਚ ਇਕੱਲਾ ਸੀ, ਜਦੋਂ ਉਸ ਨੇ ਖ਼ੁਦਕੁਸ਼ੀ ਕੀਤੀ। ਜਦੋਂ ਤੱਕ ਬੱਚੇ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੀ. ਵੀ. 'ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦੀ ਪਛਾਣ ਰੰਗੋਈ ਵਜੋਂ ਹੋਈ ਹੈ। ਮ੍ਰਿਤਕ ਬੱਚੇ ਦੀ ਉਮਰ ਸਿਰਫ 12 ਸਾਲ ਦੀ ਹੈ। ਬੱਚੇ ਦਾ ਪਰਿਵਾਰ ਪਿੰਡ ਇਕੋਲਾਹਾ 'ਚ ਗੱਦੇ ਦੀ ਫੈਕਟਰੀ 'ਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਵੱਡੀ ਖ਼ਬਰ, ਇਨ੍ਹਾਂ 7 ਜ਼ਿਲ੍ਹਿਆਂ ਲਈ ਜਾਰੀ ਹੋਇਆ Alert

ਰੰਗੋਈ ਨਾਂ ਦਾ ਇਹ ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ। ਮ੍ਰਿਤਕ ਦੇ ਜੀਜਾ ਰੱਜੂ ਨੇ ਦੱਸਿਆ ਕਿ ਉਸ ਦੇ ਸਹੁਰੇ ਅਤੇ ਸੱਸ ਦੀ ਮੌਤ ਹੋ ਚੁੱਕੀ ਹੈ। ਉਸ ਦਾ ਸਾਲਾ ਰੰਗੋਈ ਸੁਲਤਾਨਪੁਰ, ਉੱਤਰ ਪ੍ਰਦੇਸ਼ 'ਚ ਇਕੱਲਾ ਰਹਿੰਦਾ ਸੀ। ਇਸ ਲਈ ਰੱਖੜੀ 'ਤੇ ਉਸ ਦੀ ਪਤਨੀ ਆਪਣੇ ਭਰਾ ਨੂੰ ਪਿੰਡ ਤੋਂ ਇੱਥੇ ਲੈ ਕੇ ਆਈ ਸੀ। ਬੱਚਾ ਘਰ 'ਚ ਖੁਸ਼ ਰਹਿੰਦਾ ਸੀ। ਬੀਤੀ ਰਾਤ ਜਦੋਂ ਰੱਜੂ ਕੰਮ ਤੋਂ ਵਾਪਸ ਪਰਤਿਆ ਤਾਂ ਘਰ 'ਚ ਬੱਚੇ ਨੂੰ ਪੱਖੇ ਨਾਲ ਲਟਕਦਾ ਦੇਖਿਆ। ਜਦੋਂ ਬੱਚੇ ਨੇ ਖ਼ੁਦਕੁਸ਼ੀ ਕੀਤੀ ਤਾਂ ਰੱਜੂ ਦਾ 5 ਸਾਲਾ ਬੇਟਾ ਵੀ ਘਰ 'ਚ ਸੀ। ਰੱਜੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚੇ ਨੇ ਟੀ. ਵੀ. 'ਤੇ ਕੋਈ ਸੀਨ ਦੇਖ ਕੇ ਇਹ ਕਦਮ ਚੁੱਕਿਆ ਹੋਵੇ।

ਇਹ ਵੀ ਪੜ੍ਹੋ : AAP ਸੁਪਰੀਮੋ ਅਰਵਿੰਦ ਕੇਜਰੀਵਾਲ 3 ਦਿਨਾ ਪੰਜਾਬ ਦੌਰੇ 'ਤੇ, ਕਰ ਸਕਦੇ ਨੇ ਵੱਡਾ ਐਲਾਨ

ਹੁਣ ਸਿਰਫ਼ ਉਹੀ ਜਾਣਦਾ ਸੀ। ਰੰਗੋਈ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਇਕੱਲਾ ਰਹਿੰਦਾ ਸੀ। ਭੈਣ ਨੂੰ ਡਰ ਸੀ ਕਿ ਕਿਤੇ ਭਰਾ ਯੂ. ਪੀ. 'ਚ ਗਲਤ ਕੰਮ ਨਾ ਕਰਨ ਲੱਗ ਜਾਵੇ। ਇਸੇ ਲਈ ਭੈਣ ਆਪਣੇ ਭਰਾ ਨੂੰ ਪਾਲਣ ਲਈ ਆਪਣੇ ਨਾਲ ਇੱਥੇ ਲੈ ਆਈ ਸੀ। ਸਿਵਲ ਹਸਪਤਾਲ ਵਿਖੇ ਫੋਰੈਂਸਿਕ ਮਾਹਿਰ ਡਾਕਟਰ ਗੁਰਵਿੰਦਰ ਸਿੰਘ ਕੱਕੜ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਬੱਚੇ ਦੀ ਲਾਸ਼ ਉਨ੍ਹਾਂ ਕੋਲ ਲੈ ਕੇ ਆਈ ਸੀ। ਫ਼ਾਹਾ ਲਗਾਉਣ ਦਾ ਕੇਸ ਹੈ। ਫ਼ਾਹੇ ਨਾਲ ਗਲਾ ਘੁੱਟਣ ਕਾਰਨ ਬੱਚੇ ਦੀ ਮੌਤ ਹੋ ਗਈ। ਕਾਨੂੰਨ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਵਿਸਰਾ ਲੈਬ ਵਿੱਚ ਭੇਜ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News