ਅਹਿਮ ਖ਼ਬਰ : ਗਣਤੰਤਰ ਦਿਹਾੜੇ 'ਤੇ ਪੰਜਾਬ ਪੁਲਸ ਦੇ 11 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ, ਪੜ੍ਹੋ ਪੂਰੀ ਸੂਚੀ

Monday, Jan 23, 2023 - 03:52 PM (IST)

ਅਹਿਮ ਖ਼ਬਰ : ਗਣਤੰਤਰ ਦਿਹਾੜੇ 'ਤੇ ਪੰਜਾਬ ਪੁਲਸ ਦੇ 11 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ, ਪੜ੍ਹੋ ਪੂਰੀ ਸੂਚੀ

ਚੰਡੀਗੜ੍ਹ (ਰਮਨਜੀਤ) : ਗਣਤੰਤਰ ਦਿਹਾੜੇ ਦੇ ਮੌਕੇ 'ਤੇ ਆਪਣੀਆਂ ਵਧੀਆਂ ਸੇਵਾਵਾਂ ਦੇਣ ਵਾਲੇ ਪੰਜਾਬ ਪੁਲਸ ਦੇ 11 ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਨਮਾਨਿਤ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ

ਇਸ ਤੋਂ ਇਲਾਵਾ 4 ਪੁਲਸ ਅਧਿਕਾਰੀਆਂ ਨੂੰ 'ਚੀਫ਼ ਮਨਿਸਟਰ ਰਕਸ਼ਕ ਪਦਕ' ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ 'ਚ ਐੱਸ. ਆਈ. ਰਮਨ ਕੁਮਾਰ, ਏ. ਐੱਸ. ਆਈ. ਹਰਪਿੰਦਰ ਸਿੰਘ, ਮੁੱਖ ਸਿਪਾਹੀ ਗੁਰਨਾਮ ਸਿੰਘ ਅਤੇ ਮੁੱਖ ਸਿਪਾਹੀ ਹਰਿੰਦਰ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 'ਮਾਈਨਿੰਗ' ਦੇ ਸਾਰੇ ਟੈਂਡਰ ਕੀਤੇ ਰੱਦ, ਘੱਟਣਗੇ ਰੇਤ-ਬੱਜਰੀ ਦੇ ਭਾਅ

ਜਿਨ੍ਹਾਂ 11 ਪੁਲਸ ਮੁਲਾਜ਼ਮਾਂ ਨੂੰ 'ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ' ਨਾਲ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ 'ਚ ਮਨਮੋਹਨ ਕੁਮਾਰ, ਗੁਰਜੀਤ ਸਿੰਘ ਕਲੇਰ, ਸਲਾਮੂਦੀਨ, ਅਜੇ ਕੁਮਾਰ, ਦਲਜੀਤ ਸਿੰਘ ਖੱਖ, ਸਰਬਜੀਤ ਸਿੰਘ, ਵਿਵੇਕ ਚੰਦਰ, ਭੁਪਿੰਦਰ ਸਿੰਘ, ਜੁਝਾਰ ਸਿੰਘ, ਦਵਿੰਦਰ ਸਿੰਘ ਅਤੇ ਭਾਗ ਸਿੰਘ ਸ਼ਾਮਲ ਹਨ।

PunjabKesari

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News