10ਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ 26 ਅਤੇ 27 ਨੂੰ
Tuesday, Jul 03, 2018 - 10:43 AM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਸੈਸ਼ਨ 2018-19 ਦੂਜੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ 26 ਅਤੇ 27 ਜੁਲਾਈ ਨਿਸ਼ਚਿਤ ਕੀਤੀ ਗਈ ਹੈ। ਪੰਜਾਬੀ-ਏ ਦੀ ਪ੍ਰੀਖਿਆ 26 ਜੁਲਾਈ ਅਤੇ ਪੰਜਾਬੀ ਬੀ ਦੀ ਪ੍ਰੀਖਿਆ 27 ਜੁਲਾਈ ਨੂੰ ਹੋਵੇਗੀ। ਸਕੂਲ ਬੋਰਡ ਦੇ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ 'ਤੇ 2 ਜੁਲਾਈ ਤੋਂ ਉਪਲੱਬਧ ਹੋਣਗੇ। ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ 17 ਜੁਲਾਈ ਤਕ ਫਾਰਮ ਸੈਕਸ਼ਨ ਪ੍ਰੀਖਿਆ 10ਵੀਂ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰੋਲ ਨੰਬਰ ਬੋਰਡ ਦੀ ਵੈੱਬਸਾਈਟ 'ਤੇ 23 ਜੁਲਾਈ ਤੋਂ ਉਪਲੱਬਧ ਹੋਣਗੇ।