ਚੰਡੀਗੜ੍ਹ ਅਤੇ ਪੰਜਾਬ ਦੀਆਂ ਅਦਾਲਤਾਂ ’ਚ ਤਾਇਨਾਤ 108 ਜੱਜ ਤਬਦੀਲ, ਕਈਆਂ ਨੂੰ ਮਿਲੀ ਤਰੱਕੀ, ਪੜ੍ਹੋ ਪੂਰਾ ਵੇਰਵਾ
Wednesday, Apr 26, 2023 - 04:53 AM (IST)
ਚੰਡੀਗੜ੍ਹ (ਹਾਂਡਾ): ਪੰਜਾਬ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਤਾਇਨਾਤ 108 ਜੱਜਾਂ ਦੇ ਮੰਗਲਵਾਰ ਨੂੰ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਵਲੋਂ ਜਾਰੀ ਕੀਤੇ ਗਏ ਤਬਾਦਲਾ ਹੁਕਮ 1 ਮਈ ਤੋਂ ਲਾਗੂ ਮੰਨੇ ਜਾਣਗੇ।
ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ ਜੱਜ ਅਮਿਤ ਮਲਹਾਨ ਜੋ ਕਿ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਸਨ, ਉਹ ਹੁਣ ਅੰਮ੍ਰਿਤਸਰ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਦਾ ਕਾਰਜਭਾਰ ਸੰਭਾਲਣਗੇ। ਚੰਡੀਗੜ੍ਹ ਦੇ ਸਿਵਲ ਜੱਜ ਤੇਜਪ੍ਰਤਾਪ ਸਿੰਘ ਰੰਧਾਵਾ ਹੁਣ ਫਾਜ਼ਿਲਕਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਦਾ ਕਾਰਜਭਾਰ ਸੰਭਾਲਣਗੇ। ਮਾਨਸਾ ਦੇ ਸਿਵਲ ਜੱਜ ਸੁਮਿਤ ਭੱਲਾ ਨੂੰ ਗੁਰਦਾਸਪੁਰ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾ ਦਿੱਤਾ ਗਿਆ ਹੈ।
ਅਤੁੱਲ ਕੰਬੋਜ ਨੂੰ ਮਾਨਸਾ ਦੇ ਚੀਫ ਜੂਡੀਸ਼ੀਅਲ ਤੋਂ ਹਟਾ ਕੇ ਪਟਿਆਲਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ, ਤਰਨਤਾਰਨ ਦੇ ਚੀਫ ਜੂਡੀਸ਼ੀਅਲ ਮੂਜਿਸਟ੍ਰੇਟ ਰਾਜੇਸ਼ ਆਹਲੂਵਾਲੀਆ ਹੁਣ ਗੁਰਦਾਸਪੁਰ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਅੰਮ੍ਰਿਤਸਰ ਦੇ ਸਿਵਲ ਜੱਜ ਪੁਸ਼ਪਿੰਦਰ ਸਿੰਘ ਨੂੰ ਮਾਨਸਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾ ਦਿੱਤਾ ਗਿਆ ਹੈ, ਗੁਰਦਾਸਪੁਰ ਦੇ ਸਿਵਲ ਜੱਜ ਨਵਦੀਪ ਗਿੱਲ ਪਟਿਆਲਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਗੁਰਦਾਸਪੁਰ ਦੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਰਸ਼ਪਾਲ ਸਿੰਘ ਹੁਣ ਅੰਮ੍ਰਿਤਸਰ ਵਿਚ ਸਿਵਲ ਜੱਜ ਸੀਨੀਅਰ ਡਿਵੀਜ਼ਨ ਹੋਣਗੇ, ਮਾਨਸਾ ਦੀ ਸਿਵਲ ਜੱਜ ਸ਼ਿਲਪਾ ਨੂੰ ਹੁਣ ਤਰਨਤਾਰਨ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਅਧਿਕਾਰੀ ਲਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨੂੰ ਦੱਸਿਆ ਨਿੱਜੀ ਘਾਟਾ, ਕਿਹਾ - 'ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ'
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਜੱਜ ਰਾਧਿਕਾ ਪੁਰੀ ਦਾ ਲੁਧਿਆਣਾ ਵਿਚ ਚੀਫ ਜੂਡੀਸ਼ੀਅਲ ਮੂਜਿਸਟ੍ਰੇਟ ਦੇ ਅਹੁਦੇ ’ਤੇ ਤਬਾਦਲਾ ਕੀਤਾ ਗਿਆ ਹੈ, ਸੁਨਾਮ ਦੀ ਐਡੀਸ਼ਨਲ ਸਿਵਲ ਜੱਜ ਅਮਨਦੀਪ ਕੌਰ ਹੁਣ ਫਾਜ਼ਿਲਕਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਅੰਮ੍ਰਿਤਸਰ ਦੀ ਐਡੀਸ਼ਨਲ ਸਿਵਲ ਜੱਜ ਸੁਰਭੀ ਪਰਾਸ਼ਰ ਨੂੰ ਹੁਣ ਮਾਨਸਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਗਿਆ ਹੈ, ਗੜਸ਼ੰਕਰ ਦੇ ਐਡੀਸ਼ਨਲ ਸਿਵਲ ਜੱਜ ਲਵਦੀਪ ਹੁੰਦਲ ਦਾ ਤਬਾਦਲਾ ਫਰੀਦਕੋਟ ਵਿਚ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਦੇ ਰੂਪ ਵਿਚ ਕੀਤਾ ਗਿਆ ਹੈ। ਜਲੰਧਰ ਦੇ ਅਡੀਸ਼ਨਲ ਸਿਵਲ ਜੱਜ ਮਨੀਸ਼ ਗਰਗ ਬਰਨਾਲਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਨੰਗਲ ਦੀ ਅਡੀਸ਼ਨਲ ਸਿਵਲ ਜੱਜ ਗੁਰਜੀਤ ਕੌਰ ਢਿੱਲੋਂ ਹੁਣ ਮਾਨਸਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ।
ਫਤਹਿਗੜ੍ਹ ਸਾਹਿਬ ਦੀ ਸਿਵਲ ਜੱਜ ਹਰਪ੍ਰੀਤ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾਇਆ ਗਿਆ ਹੈ, ਖੰਨਾ ਦੀ ਮਨੀ ਅਰੋੜਾ ਆਡੀਸ਼ਨ ਸਿਵਲ ਜੱਜ ਦੀ ਜਗ੍ਹਾ ਹੁਣ ਪਟਿਆਲਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਫਿਲੌਰ ਦੀ ਅਡੀਸ਼ਨਲ ਸਿਵਲ ਜੱਜ ਸ਼ਿਲਪੀ ਗੁਪਤਾ ਨੂੰ ਮੋਗਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਲਗਾਇਆ ਗਿਆ ਹੈ, ਫਗਵਾੜਾ ਦੀ ਹਿਮਾਂਸ਼ੀ ਗਹਿਲੋਤ, ਜੋ ਕਿ ਸਿਵਲ ਜੱਜ ਦੇ ਰੂਪ ਵਿਚ ਕੰਮ ਕਰ ਰਹੇ ਸਨ, ਉਹ ਹੁਣ ਰੂਪਨਗਰ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਮੋਗਾ ਦੇ ਅਡੀਸ਼ਨਲ ਸਿਵਲ ਜੱਜ ਰਾਹੁਲ ਗਰਗ ਨੂੰ ਹੁਣ ਚੰਡੀਗੜ੍ਹ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾਇਆ ਗਿਆ ਹੈ, ਅਬੋਹਰ ਦੇ ਅਡੀਸ਼ਨਲ ਸਿਵਲ ਜੱਜ ਅਨੀਸ਼ ਗੋਇਲ ਨੂੰ ਮੋਹਾਲੀ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਗਿਆ ਹੈ, ਬਠਿੰਡਾ ਦੇ ਸਿਵਲ ਜੱਜ ਅਜੈ ਮਿੱਤਲ ਦਾ ਤਬਾਦਲਾ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਬਰਨਾਲਾ ਦੇ ਰੂਪ ਵਿਚ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗੋਲ਼ੀ ਲੱਗਣ ਨਾਲ 12ਵੀਂ ਦੇ ਵਿਦਿਆਰਥੀ ਦੀ ਮੌਤ, ਪਿਛਲੇ ਮਹੀਨੇ ਸ਼ੂਟਿੰਗ 'ਚ ਜਿੱਤਿਆ ਸੀ ਗੋਲਡ ਮੈਡਲ
ਸੁਲਤਾਨਪੁਰ ਲੋਧੀ ਦੇ ਅਡੀਸ਼ਨਲ ਸਿਵਲ ਜੱਜ ਦੇ ਮਹੇਸ਼ ਕੁਮਾਰ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਅਡੀਸ਼ਨਲ ਸਿਵਲ ਜੱਜ ਹੋਣਗੇ, ਬੁਢਲਾਡਾ ਦੇ ਅਡਸ਼ੀਨਲ ਸਿਵਲ ਜੱਜ ਪੰਕਜ ਵਰਮਾ ਹੁਣ ਤਰਨਤਾਰਨ ਵਿਚ ਅਡੀਸ਼ਨ ਸਿਵਲ ਜੱਜ ਨਿਯੁਕਤ ਕੀਤੇ ਗਏ ਹੈ, ਬਠਿੰਡਾ ਦੇ ਸਿਵਲ ਜੱਜ ਅਜੈ ਮਿੱਤਲ ਹੁਣ ਬਰਨਾਲਾ ਵਿਚ ਅਡੀਸ਼ਨਲ ਸਿਵਲ ਜੱਜ ਹੋਣਗੇ, ਸੁਲਤਾਨਪੁਰ ਲੋਧੀ ਦੇ ਅਡੀਸ਼ਨਲ ਸਿਵਲ ਜੱਜ ਮਹੇਸ਼ ਕੁਮਾਰ ਸ੍ਰੀ ਮੁਕਤਸਰ ਸਾਹਿਬ ਦੇ ਅਡੀਸ਼ਨਲ ਸਿਵਲ ਜੱਜ ਹੋਣਗੇ, ਬੁਢਲਾਡਾ ਦੇ ਸਿਵਲ ਜੱਜ ਪੰਕਜ ਵਰਮਾ ਸਿਵਲ ਅਡੀਸ਼ਨਲ ਸਿਵਲ ਜੱਜ ਤਰਨਤਾਰਨ ਹੋਣਗੇ, ਲੁਧਿਆਣਾ ਦੀ ਐਡੀਸ਼ਨਲ ਸਿਵਲ ਜੱਜ ਕਿਰਨ ਨਿਹਾਲ ਸਿੰਘ ਵਾਲਾ ਦੇ ਅਡੀਸ਼ਨਲ ਸਿਵਲ ਜੱਜ ਹੋਣਗੇ, ਨਿਹਾਲ ਸਿੰਘਵਾਲਾ ਦੇ ਅਡੀਸ਼ਨਲ ਸਿਵਲ ਜੱਜ ਆਸ਼ੀਸ਼ ਥੇਟੀਆ ਨੂੰ ਰੂਪਨਗਰ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾ ਦਿੱਤਾ ਗਿਆ ਹੈ।
ਨਕੋਦਰ ਦੀ ਅਡੀਸ਼ਨਲ ਸਿਵਲ ਜੱਜ ਬਲਜਿੰਦਰ ਕੌਰ ਮਾਨ ਨੂੰ ਮੋਗਾ ਵਿਚ ਅਡੀਸ਼ਨਲ ਸਿਵਲ ਜੱਜ ਅਤੇ ਪਾਇਲ ਦੀ ਸਿਵਲ ਜੱਜ ਏਕਤਾ ਸਹੋਤਾ ਨੂੰ ਹੁਣ ਨਕੋਦਰ ਵਿਚ ਅਡੀਸ਼ਨਲ ਸਿਵਲ ਜੱਜ ਲਗਾ ਦਿੱਤਾ ਹੈ, ਸ੍ਰੀ ਮੁਕਤਸਰ ਸਾਹਿਬ ਦੇ ਅਡੀਸ਼ਨਲ ਸਿਵਲ ਜੱਜ ਵਜਿੰਦਰ ਸਿੰਘ ਹੁਣ ਸਮਾਣਾ ਵਿਚ ਅਡੀਸ਼ਨਲ ਸਿਵਲ ਜੱਜ ਹੋਣਗੇ, ਬਰਨਾਲਾ ਦੇ ਸਿਵਲ ਸਿਵਲ ਜੱਜ ਸੁਰੇਖਾ ਡੱਡਵਾਲ ਹੁਣ ਫਗਵਾੜਾ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਸਮਾਣਾ ਦੀ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮਮਤਾ ਕੱਕੜ ਹੁਣ ਫੂਲ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਨਿਯੁਕਤ ਕੀਤੇ ਗਏ ਹਨ, ਸਰਦੂਲਗੜ੍ਹ ਦੇ ਅਡੀਸ਼ਨਲ ਸਿਵਲ ਜੱਜ ਆਲੋਕ ਸਿੰਘ ਹੁਣ ਲੁਧਿਆਣਾ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਫੂਲ ਦੀ ਅਡੀਸ਼ਨਲ ਸਿਵਲ ਜੱਜ ਮੀਨਾਕਸ਼ੀ ਗੁਪਤਾ ਹੁਣ ਫਿਲੌਰ ਵਿਚ ਅਡਸ਼ੀਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਦਾ ਕਾਰਜਭਾਰ ਸੰਭਾਲਣਗੇ।
ਸਮਾਣਾ ਦੇ ਸਿਮਰਨ ਸਿੰਘ, ਜੋ ਕਿ ਸਿਵਲ ਜੱਜ ਜੂਨੀਅਰ ਡਵੀਜ਼ਨ ਸਨ, ਹੁਣ ਬਠਿੰਡਾ ਵਿਚ ਅਡੀਸ਼ਨਲ ਸਾਰੇ ਜੱਜ ਸੀਨੀਅਰ ਡਵੀਜ਼ਨ ਹੋਣਗੇ, ਸੰਗਰੂਰ ਦੇ ਸਿਵਲ ਜੱਜ ਗੁਰਭਿੰਦਰ ਸਿੰਘ ਜੋਹਲ ਹੁਣ ਸੁਨਾਮ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਜਲੰਧਰ ਦੇ ਸਿਵਲ ਜੱਜ ਸਤੀਸ਼ ਕੁਮਾਰ ਸ਼ਰਮਾ ਹੁਣ ਅਬੋਹਰ ਵਿਚ ਅਡੀਸ਼ਨਲ ਸਿਵਲ ਜੱਜ ਹੋਣਗੇ, ਸਾਰੇ ਜੱਜਾਂ ਦੇ ਤਲਵੰਡੀ ਸਾਬੋ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਸੁਧੀਰ ਕੁਮਾਰ ਹੁਣ ਤਲਵੰਡੀ ਸਾਬੋ ਵਿਚ ਹੀ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਹੁਸ਼ਿਆਰਪੁਰ ਦੀ ਸਿਵਲ ਜੱਜ ਮੀਨਾਕਸ਼ੀ ਮਹਾਜਨ ਪਾਇਲ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਹੋਣਗੇ, ਜਲੰਧਰ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਇੰਦਰਜੀਤ ਸਿੰਘ ਹੁਣ ਜਲੰਧਰ ਵਿਚ ਹੀ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ।
ਅੰਮ੍ਰਿਤਸਰ ਦੀ ਸਿਵਲ ਜੱਜ ਸੁਮੁਖੀ ਹੁਣ ਅੰਮ੍ਰਿਤਸਰ ਵਿਚ ਹੀ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਹੁਸ਼ਿਆਰਪੁਰ ਦੇ ਸਿਵਲ ਜੱਜ ਗੁਰਸ਼ੇਰ ਸਿੰਘ ਗੜਸ਼ੰਕਰ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਪਟਿਆਲਾ ਦੇ ਸਿਵਲ ਜੱਜ ਭੁਪਿੰਦਰ ਮਿੱਤਲ ਨੂੰ ਖੰਨਾ ਵਿਚ ਅਡੀਸ਼ਨਲ ਸੀਨੀਅਰ ਡਵੀਜ਼ਨ ਤਾਇਨਾਤ ਕੀਤਾ ਗਿਆ ਹੈ, ਖਰੜ ਦੀ ਨਿਧੀ ਸੈਣੀ, ਜੋ ਕਿ ਸਿਵਲ ਜੱਜ ਸੀ ਉਹ ਹੁਣ ਨੰਗਲ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਨੰਗਲ ਦੇ ਸਿਵਲ ਜੱਜ ਮਨੂੰ ਮਿੱਤਲ ਬੁਢਲਾਡਾ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਮਲੇਰਕੋਟਲਾ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਕ੍ਰਿਸ਼ਣਾਨੁਜਾ ਮਿੱਤਲ ਹੁਣ ਫਤਹਿਗੜ੍ਹ ਸਾਹਿਬ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਫਗਵਾੜਾ ਦੀ ਮਹਿਕ ਸਭਰਵਾਲ ਨੂੰ ਸਿਵਲ ਜੱਜ ਜੂਨੀਅਰ ਡਵੀਜ਼ਨ ਤੋਂ ਬਦਲ ਕੇ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਸੁਲਤਾਨਪੁਰ ਲੋਧੀ ਵਿਚ ਲਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਰਾਸ਼ਟਰਪਤੀ ਮੁਰਮੂ, PM ਮੋਦੀ, CM ਮਾਨ ਸਣੇ ਕਈ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ
ਜਲੰਧਰ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਹਰਪ੍ਰੀਤ ਕੌਰ ਨੂੰ ਹੁਣ ਸਰਦੂਲਗੜ੍ਹ ਵਿਚ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ, ਫੂਲ ਦੇ ਸਿਵਲ ਜੱਜ ਦਿਲੀਪ ਕੁਮਾਰ ਹੁਣ ਸੁਨਾਮ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਅਤੇ ਬਠਿੰਡਾ ਦੇ ਹਰਜੋਤ ਸਿੰਘ ਨੂੰ ਸਿਵਲ ਜੱਜ ਜੂਨੀਅਰ ਡਵੀਜ਼ਨ ਤੋਂ ਹੁਣ ਸਿਵਲ ਜੱਜ ਜੂਨੀਅਰ ਡਵੀਜ਼ਨ ਪਟਿਆਲਾ ਬਣਾਇਆ ਗਿਆ ਹੈ, ਬਰਨਾਲਾ ਦੇ ਸਿਵਲ ਜੱਜ ਵਿਜੈ ਸਿੰਘ ਡਡਵਾਲ ਹੁਣ ਫਗਵਾੜਾ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਬੁਢਲਾਡਾ ਦੇ ਸਿਵਲ ਜੱਜ ਅਮਰਜੀਤ ਸਿੰਘ ਨੂੰ ਅੰਮ੍ਰਿਤਸਰ ਵਿਚ ਹੁਣ ਸਿਵਲ ਜੱਜ ਜੂਨੀਅਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ, ਖੰਨਾ ਦੇ ਸਿਵਲ ਜੱਜ ਡਵੀਜ਼ਨ ਹਰਜਿੰਦਰ ਕੌਰ ਹੁਣ ਲੁਧਿਆਣਾ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਸਰਦੂਲਗੜ੍ਹ ਦੇ ਡਾ. ਗੁਰਦਰਸ਼ਨ ਸਿੰਘ ਜੋ ਕਿ ਸਿਵਲ ਜੱਜ ਜੂਨੀਅਰ ਡਵੀਜ਼ਨ ਸਨ, ਉਹ ਅੰਮ੍ਰਿਤਸਰ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਅਹੁਦੇ ’ਤੇ ਤਾਇਨਾਤ ਰਹਿਣਗੇ।
ਮੋਹਾਲੀ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਰਿਤੇਸ਼ ਇੰਦਰਜੀਤ ਸਿੰਘ ਹੁਣ ਜਲੰਧਰ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਅਹੁਦੇ ’ਤੇ ਕਾਰਜ ਕਰਨਗੇ, ਮੋਗਾ ਦੀ ਪੂਨਮ ਕਸ਼ਅਪ ਸਿਵਲ ਜੱਜ ਸਨ, ਜੋ ਕਿ ਹੁਣ ਉਹ ਮੋਗਾ ਵਿਚ ਹੀ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਜਿਨ੍ਹਾਂ ਨੂੰ ਕੋਟ ਈਸੇ ਖਾਂ ਦਾ ਮੈਜਿਸਟ੍ਰੇਟ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ, ਫਾਜ਼ਿਲਕਾ ਦੀ ਸਿਵਲ ਜੱਜ ਸ਼ਰੂਤੀ ਹੁਣ ਲੁਧਿਆਣਾ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਅਹੁਦੇ ’ਤੇ ਤਾਇਨਾਤ ਹੋਣਗੇ, ਸੁਨਾਮ ਦੇ ਸਿਵਲ ਜੱਜ ਅਕਸ਼ਦੀਪ ਸਿੰਘ ਹੁਣ ਜਲੰਧਰ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਅਹੁਦੇ ’ਤੇ ਤਾਇਨਾਤ ਰਹਿਣਗੇ। ਮੋਹਾਲੀ ਦੀ ਪਪਨੀਤ, ਜੋ ਕਿ ਸਿਵਲ ਜੱਜ ਜੂਨੀਅਰ ਡਵੀਜ਼ਨ ਸੀ ਹੁਣ ਬਲਾਚੌਰ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਅਹੁਦੇ ’ਤੇ ਤਾਇਨਾਤ ਰਹਿਣਗੇ, ਸੰਗਰੂਰ ਦੇ ਸਿਵਲ ਜੱਜ ਕਰੁਣ ਗਰਗ ਹੁਣ ਖਰੜ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਮੁਕੇਰੀਆਂ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਮਾਣਿਕ ਕੌੜਾ ਦਾ ਤਬਾਦਲਾ ਜਲੰਧਰ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਰੂਪ ਵਿਚ ਕੀਤਾ ਗਿਆ ਹੈ।
ਇਸੇ ਤਰ੍ਹਾਂ ਅਮਲੋਹ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਰਾਜਨਦੀਪ ਕੌਰ ਨੂੰ ਸੰਗਰੂਰ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਭੇਜਿਆ ਗਿਆ ਹੈ, ਰੂਪਨਗਰ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਮਹਿਕ ਪੁਰੀ ਨੂੰ ਬਟਾਲਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ, ਫਿਰੋਜ਼ਪੁਰ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਸੰਦੀਪ ਕੁਮਾਰ ਹੁਣ ਬਠਿੰਡਾ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਬਠਿੰਡਾ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਰੀਤਬਿੰਦਰ ਸਿੰਘ ਹੁਣ ਜਲੰਧਰ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਗੁਰਦਾਸਪੁਰ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਅਮਨਦੀਪ ਸਿੰਘ ਨੂੰ ਹੁਸ਼ਿਆਰਪੁਰ ਵਿਚ ਤਬਦੀਲ ਕੀਤਾ ਗਿਆ ਹੈ, ਸ਼ਹੀਦ ਭਗਤ ਸਿੰਘ ਨਗਰ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਕਵਿਤਾ ਹੁਣ ਲੁਧਿਆਣਾ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਪਟਿਆਲਾ ਦੀ ਸਿਵਲ ਜੱਜ ਜੂਨੀਅਰ ਡਿਵੀਜ਼ਨ ਅੰਕਿਤਾ ਹੁਣ ਖਮਾਣੋ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਮੋਹਾਲੀ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਖਿਯਾਤੀ ਗੋਇਲ ਹੁਣ ਅਮਲੋਹ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਤਲਵੰਡੀ ਸਾਬੋ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਅਨੁਪਮ ਗੁਪਤਾ ਹੁਣ ਬਰਨਾਲਾ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ।
ਲੁਧਿਆਣਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਆਰਤੀ ਹੁਣ ਮੁਕੇਰੀਆਂ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਹਰਸਿਮਰਨਦੀਪ ਕੌਰ ਨੂੰ ਬਟਾਲਾ ਤੋਂ ਬਦਲ ਕੇ ਪੱਟੀ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ, ਜਸਮੀਨ ਨੂੰ ਜਲੰਧਰ ਤੋਂ ਹਟਾ ਕੇ ਫੂਲ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ, ਸੰਦੀਪ ਕੌਰ ਨੂੰ ਪਟਿਆਲਾ ਤੋਂ ਬਦਲ ਕੇ ਫਾਜ਼ਿਲਕਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ, ਮਨੂੰ ਸਿੰਗਲਾ ਨੂੰ ਜਲੰਧਰ ਤੋਂ ਬਦਲ ਕੇ ਸਿਵਲ ਜੱਜ ਜੂਨੀਅਰ ਡਵੀਜ਼ਨ ਸੰਗਰੂਰ ਲਗਾ ਦਿੱਤਾ ਗਿਆ ਹੈ, ਕਮਲਦੀਪ ਕੌਰ ਨੂੰ ਲੁਧਿਆਣਾ ਤੋਂ ਹਟਾ ਕੇ ਅੰਮ੍ਰਿਤਸਰ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾ ਦਿੱਤਾ ਗਿਆ ਹੈ, ਸ਼ਿੰਪਾ ਰਾਣੀ ਨੂੰ ਲੁਧਿਆਣਾ ਤੋਂ ਬਠਿੰਡਾ ਵਿਚ ਸਿਵਲ ਜੱਜ ਜੂਨੀਅਰ ਡਵੀਜ਼ਨ ਭੇਜਿਆ ਗਿਆ ਹੈ, ਸੁਪਰੀਤ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦਾਸਪੁਰ, ਪ੍ਰਭਜੋਤ ਕੌਰ ਨੂੰ ਜਲੰਧਰ ਤੋਂ ਅੰਮ੍ਰਿਤਸਰ, ਨੀਰਜ ਗੋਇਲ ਨੂੰ ਲੁਧਿਆਣਾ ਤੋਂ ਪਟਿਆਲਾ, ਲਵਪ੍ਰੀਤ ਕੌਰ ਹੁਣ ਲੁਧਿਆਣਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਹੋਣਗੇ, ਜੋ ਕਿ ਪਹਿਲਾਂ ਪਟਿਆਲਾ ਵਿਚ ਤਾਇਨਾਤ ਸਨ।
ਇਹ ਖ਼ਬਰ ਵੀ ਪੜ੍ਹੋ - ਕੇਰਲ 'ਚ ਬਣੀ 55 ਫੁੱਟ ਉੱਚੀ ਹਨੂੰਮਾਨ ਮੂਰਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਉਦਘਾਟਨ
ਇਸੇ ਤਰ੍ਹਾਂ ਸਿਵਲ ਜੱਜ ਜੂਨੀਅਰ ਡਵੀਜ਼ਨ ਅਮਨਦੀਪ ਕੌਰ ਨੂੰ ਜਲੰਧਰ ਤੋਂ ਧੂਰੀ, ਸੁਮੀਤ ਗਰਗ ਨੂੰ ਲੁਧਿਆਨਾ ਤੋਂ ਬਠਿੰਡਾ, ਸ੍ਰਜਨ ਸ਼ੁਕਲਾ ਨੂੰ ਬਠਿੰਡਾ ਤੋਂ ਜਲੰਧਰ, ਹਰਮੀਤ ਕੌਰ ਪੁਰੀ ਨੂੰ ਜਲੰਧਰ ਤੋਂ ਲੁਧਿਆਣਾ, ਸੀਮਾ ਅਗਨੀਹੋਤਰੀ ਨੂੰ ਬਲਾਚੌਰ ਤੋਂ ਰੂਪਨਗਰ, ਲਖਬੀਰ ਸਿੰਘ ਨੂੰ ਅਬੋਹਰ ਤੋਂ ਬਠਿੰਡਾ, ਤਨਵੀ ਗੁਪਤਾ ਨੂੰ ਬਠਿੰਡਾ ਤੋਂ ਸੁਨਾਮ, ਕੁਣਾਲ ਲਾਂਬਾ ਨੂੰ ਰੂਪਨਗਰ ਤੋਂ ਬਟਾਲਾ, ਗੁਰਪ੍ਰੀਤ ਸਿੰਘ ਨੂੰ ਪੱਟੀ ਤੋਂ ਪਟਿਆਲਾ, ਏਕਤਾ ਸੇਧਾ ਨੂੰ ਖਮਾਣੋਂ ਤੋਂ ਸੁਨਾਮ ਦਾ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ।
ਅਰਪਣਾ ਨੂੰ ਸਿਵਲ ਜੱਜ ਜੂਨੀਅਰ ਡਵੀਜ਼ਨ ਸੁਨਾਮ ਤੋਂ ਜਲੰਧਰ, ਬਬਲਜੀਤ ਕੌਰ ਨੂੰ ਬਰਨਾਲਾ ਤੋਂ ਜਲੰਧਰ, ਸਰਬਜੀਤ ਕੌਰ ਨੂੰ ਰੂਪਨਗਰ ਤੋਂ ਹੁਸ਼ਿਆਰਪੁਰ, ਸ਼ਵੇਤਾ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ, ਵਿਭਾ ਰਾਣਾ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ, ਮਨਜਿੰਦਰ ਸਿੰਘ ਨੂੰ ਪਟਿਆਲਾ ਤੋਂ ਤਲਵੰਡੀ ਸਾਬੋ, ਹਰਕਮਲ ਕੌਰ ਨੂੰ ਧੂਰੀ ਤੋਂ ਪਟਿਆਲਾ, ਅਮਨਦੀਪ ਕੌਰ ਨੂੰ ਅੰਮ੍ਰਿਤਸਰ ਤੋਂ ਪਟਿਆਲਾ, ਮੋਨਿਕਾ ਨੂੰ ਕਪੂਰਥਲਾ ਤੋਂ ਲੁਧਿਆਣਾ, ਅਜੈ ਨੂੰ ਮੈਜਿਸਟ੍ਰੇਟ ਕੋਟ ਈਸੇ ਖਾਂ ਤੋਂ ਚੰਡੀਗੜ੍ਹ ਦਾ ਸਿਵਲ ਜੱਜ ਜੂਨੀਅਰ ਡਵੀਜ਼ਨ ਬਣਾਇਆ ਗਿਆ ਹੈ।
ਰਮਿੰਦਰ ਕੌਰ ਨੂੰ ਸੰਗਰੂਰ ਤੋਂ ਸਰਦੂਲਗੜ੍ਹ, ਰੇਣੂਕਾ ਕਾਲੜਾ ਨੂੰ ਫਗਵਾੜਾ ਤੋਂ ਜਲੰਧਰ, ਜਿੰਦਰਪਾਲ ਸਿੰਘ ਨੂੰ ਜਲੰਧਰ ਤੋਂ ਮਲੇਰਕੋਟਲਾ, ਪ੍ਰਭਜੋਤ ਭੱਟੀ ਨੂੰ ਫਾਜ਼ਿਲਕਾ ਤੋਂ ਲੁਧਿਆਣਾ, ਜੈਸਿਕਾ ਵਿਜ ਨੂੰ ਲੁਧਿਆਣਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਤੋਂ ਬਦਲ ਕੇ ਬੁਢਲਾਡਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ, ਕਰੁਣ ਕੁਮਾਰ ਨੂੰ ਬਾਬਾ ਬਕਾਲਾ ਤੋਂ ਬਦਲ ਕੇ ਲੁਧਿਆਣਾ ਦਾ ਸਿਵਲ ਜੱਜ ਜੂਨੀਅਰ ਡਵੀਜ਼ਨ ਲਗਾਇਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਵਲੋਂ ਕੀਤੇ ਗਏ ਉਕਤ ਤਬਾਦਲੇ 1 ਮਈ ਤੋਂ ਲਾਗੂ ਮੰਨੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।