ਬਲਾਕ ਅਧੀਨ ਪਿੰਡਾਂ ''ਚੋਂ ਕੋਵਿਡ-19 ਦੇ 101 ਨਮੂਨੇ ਲੈ ਕੇ ਜਾਂਚ ਲਈ ਭੇਜੇ

09/09/2020 4:31:53 PM

ਸੰਦੌੜ (ਰਿਖੀ) : ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ 'ਚ ਕੋਵਿਡ-19 ਦੇ 102 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਬਲਾਕ ਅਧੀਨ ਪੈਂਦੇ ਪਿੰਡ ਪੰਜਗਰਾਈਆਂ, ਹਕੀਮਪੁਰਾ ਅਤੇ ਜਿਤਵਾਲ ਕਲਾਂ  ਤੋਂ ਕੋਵਿਡ 19 ਦੇ 101 ਨਮੂਨੇ ਲੈ ਕੇ ਜਾਂਚ ਲਈ ਪਟਿਆਲਾ ਭੇਜੇ ਗਏ ਹਨ। ਉਨ੍ਹਾਂ ਕਿਹਾ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਕੋਰੋਨਾ ਵਾਇਰਸ ਨੂੰ ਜਲਦੀ ਮਾਤ ਦੇ ਕੇ ਮੁੜ ਪਹਿਲਾਂ ਵਾਲੀ ਜ਼ਿੰਦਗੀ ਦੀ ਉਮੀਦ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਹਲਕਾ ਬੁਖਾਰ, ਸਿਰ ਦਰਦ ਆਦਿ ਦੇ ਲੱਛਣ ਹੋਣ ਦੀ ਸੂਰਤ 'ਚ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਜਾਂਚ ਕਰਵਾਈ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ 'ਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫ਼ਤ ਦਿੱਤੀਆ ਜਾ ਰਹੀਆ ਹਨ। ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਅਤੇ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਇਸ ਮੌਕੇ ਨੋਡਲ ਅਫਸਰ ਡਾ. ਰਿਤੂ ਸੇਠੀ, ਬਲਾਕ ਐਜੂਕੇਟਰ ਸੋਨਦੀਪ ਸਿੰਘ, ਸਿਹਤ ਇੰਸਪੈਕਟਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਹੁਕਮ, ਹੁਣ ਐਤਵਾਰ ਨੂੰ ਰਹੇਗਾ ਮੁਕੰਮਲ ਕਰਫਿਊ

99 ਪਿੰਡਾਂ 'ਚ ਹੁਣ ਤੱਕ 4100 ਦੇ ਕਰੀਬ ਲੋਕਾਂ ਦੇ ਹੋ ਚੁੱਕੇ ਹਨ ਟੈਸਟ
ਪਿਛਲੇ ਕਈ ਮਹੀਨਿਆਂ ਤੋਂ ਹੀ ਸਮੁੱਚਾ ਸਿਹਤ ਮਹਿਕਮਾ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੋਰੋਨਾ ਦੇ ਖਿਲਾਫ ਬਿਨਾਂ ਰੁਕੇ ਤਕੜੀ ਜੰਗ ਲੜਦਾ ਆ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਦੇ ਲਈ ਯਤਨਸ਼ੀਲ ਹੈ। ਇਸੇ ਕਾਰਜ 'ਚ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਹੁਕਮਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਕੋਵਿਡ ਦੇ ਖਿਲਾਫ ਵਧ-ਚੜ੍ਹ ਕੇ ਕੰਮ ਕਰ ਰਿਹਾ ਹੈ। ਬਲਾਕ ਫਤਿਹਗੜ੍ਹ ਪੰਜਗਰਾਈਆਂ 'ਚ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਦੀ ਅਗਵਾਈ ਹੇਠ ਆਉਂਦੇ 99 ਪਿੰਡਾਂ 'ਚ ਜਿੱਥੇ ਪੰਜ ਸੈਂਪਲ ਟੀਮਾਂ ਕੰਮ ਕਰ ਰਹੀਆਂ ਹਨ, ਉੱਥੇ ਹੀ ਬਲਾਕ ਦੇ 29 ਸਬ ਸੈਂਟਰਾਂ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਪਿਛਲੇ ਕਰੀਨ 6 ਮਹੀਨਿਆਂ ਤੋਂ ਬਿਨਾਂ ਛੁੱਟੀ ਕਰੇ ਦਿਨ ਰਾਤ ਲੋਕਾਂ ਦੇ ਬਚਾਅ ਲਈ ਯਤਨਸ਼ੀਲ ਹਨ। ਜਾਣਕਾਰੀ ਅਨੁਸਾਰ ਬਲਾਕ 'ਚ ਹੁਣ ਤੱਕ ਕਰੀਬ 4100 ਲੋਕਾਂ ਦੇ ਕੋਵਿਡ ਸਬੰਧੀ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਕਰੀਬ 138 ਵਿਅਕਤੀ ਪਾਜ਼ੇਟਿਵ ਆਏ ਸਨ ਇਨ੍ਹਾਂ 'ਚੋਂ ਵੀ 110 ਦੇ ਕਰੀਬ ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਅਤੇ ਕੰਮਾਂ 'ਤੇ ਪਰਤ ਚੁੱਕੇ ਹਨ ਅਤੇ ਬਾਕੀ ਰਹਿੰਦੇ ਵੀ ਠੀਕ-ਠਾਕ ਹਨ। ਇਸ ਮੌਕੇ ਸਿਹਤ ਕੇਂਦਰ ਦੇ ਕਰਮਚਾਰੀ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਮਹਿਕਮੇ ਵੱਲੋਂ ਦੱਸੀਆਂ ਗਈਆਂ ਹਿਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ , ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਾ ਕੇ ਰੱਖਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲਾਕ ਭਰ 'ਚ ਮਾਰਚ ਤੋਂ ਲੈ ਕੇ ਹੁਣ ਤੱਕ ਸਿਰਫ ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ। ਬਾਕੀ ਸਭ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ।

ਇਹ ਵੀ ਪੜ੍ਹੋ :  ਲੁਟੇਰਿਆਂ ਨੂੰ ਦਿਨੇ ਤਾਰੇ ਦਿਖਾਉਣ ਵਾਲੀ ਜਲੰਧਰ ਦੀ ਕੁਸਮ ਲਈ ਸਿਮਰਜੀਤ ਬੈਂਸ ਦਾ ਵੱਡਾ ਐਲਾਨ


Anuradha

Content Editor

Related News