ਪੰਜਾਬ 'ਚ ਵੱਡੀ ਵਾਰਦਾਤ ਦੀ ਫਿਰਾਕ 'ਚ ਸਨ 10 ਗੈਂਗਸਟਰ, ਭਾਰੀ ਅਸਲੇ ਤੇ ਜ਼ਿੰਦਾ ਕਾਰਤੂਸ ਸਣੇ ਕੀਤੇ ਗ੍ਰਿਫ਼ਤਾਰ

02/19/2023 5:52:24 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਬਰਨਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 10 ਗੈਂਗਸਟਰਾਂ ਨੂੰ ਭਾਰੀ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪ੍ਰੈੱਸ ਕਾਨਫ਼ਰੰਸ ਕਰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਸੀ. ਆਈ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਦਾਸ ਸਿੰਘ, ਸਿਮਰਜੀਤ ਸਿੰਘ, ਨਿਰਭੈ ਸਿੰਘ, ਸੁਖਚੈਨ ਸਿੰਘ, ਅਰਸ਼ਦੀਪ ਸਿੰਘ, ਸਮਸ਼ੇਰ ਸਿੰਘ ਅਤੇ ਕਰਨਵੀਰ ਸਿੰਘ ਨੇ ਮਿਲ ਕੇ ਇਕ ਗੈਂਗਸਟਰਾਂ ਦਾ ਗਿਰੋਹ ਬਣਾਇਆ ਹੋਇਆ ਹੈ। ਇਹ ਗਿਰੋਹ ਦੋ ਗੱਡੀਆਂ ’ਚ ਨਾਜਾਇਜ਼ ਅਸਲੇ ਸਮੇਤ ਘੁੰਮਦੇ ਰਹਿੰਦੇ ਹਨ ਅਤੇ ਲੁਧਿਆਣਾ ਸਾਈਡ ਤੋਂ ਬਰਨਾਲਾ ਇਲਾਕੇ ’ਚ ਆ ਰਹੇ ਹਨ। ਇਹ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਇਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ

ਦੌਰਾਨੇ ਤਫ਼ਤੀਸ਼ ਇਨ੍ਹਾਂ ਨੂੰ ਬਰਨਾਲਾ ਮਾਨਸਾ ਮੇਨ ਰੋਡ ’ਤੇ ਹੱਦ ਹੰਡਿਆਇਆ ਵਿਖੇ ਨਾਕੇਬੰਦੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 6 ਬੰਦੂਕਾਂ 12 ਬੋਰ, 22 ਜ਼ਿੰਦਾ ਕਾਰਤੂਸ, ਦੋ ਪਿਸਤੌਲ 32 ਬੋਰ ਸਮੇਤ 9 ਕਾਰਤੂਸ, ਇਕ ਰਿਵਾਲਵਰ 32 ਬੋਰ 4 ਕਾਰਤੂਸ ਜ਼ਿੰਦਾ ਬਰਾਮਦ ਕੀਤੇ ਗਏ।  ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਕੁਲਵੀਰ ਨਰੂਆਣਾ ਅਤੇ ਅਜ਼ੀਜ਼ ਖ਼ਾਨ ਗੈਂਗ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਪਹਿਲਾਂ ਮਨਪ੍ਰੀਤ ਮੰਨਾ ਵਾਸੀ ਤਲਵੰਡੀ ਸਾਬੋ ਵੀ ਇਨ੍ਹਾਂ ਦਾ ਸਾਥੀ ਹੁੰਦਾ ਸੀ। ਕਾਬੂ ਕੀਤਾ ਸਤਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਮੰਨਾ ਇਕੱਠੇ ਇਸ ਕੇਸ ਵਿਚ ਸ਼ਾਮਲ ਹਨ। ਬਾਅਦ ’ਚ ਮਨਪ੍ਰੀਤ ਮੰਨਾ ਨੂੰ ਕੁਲਵੀਰ ਸਿੰਘ ਨਰੂਆਣਾ ਨੇ ਕਤਲ ਕਰ ਦਿੱਤਾ ਸੀ ਅਤੇ ਇਨ੍ਹਾਂ ਨੇ ਆਪਣੇ ਦੋ ਵੱਖਰੇ ਗਰੁੱਪ ਬਣਾ ਲਏ ਸਨ। ਦੋਸ਼ੀਆਂ ਕੋਲੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੂੜੇ ਦੇ ਢੇਰ 'ਚੋਂ ਮਿਲਿਆ ਭਰੂਣ ਵੇਖ ਲੋਕਾਂ ਦੇ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News