ਵਿਦੇਸ਼ ਭੇਜਣ ਦੇ ਝਾਂਸੇ ''ਚ ਠੱਗੇ 1 ਲੱਖ

09/19/2017 3:21:29 AM

ਅੰਮ੍ਰਿਤਸਰ,   (ਜ.ਬ.)-  ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਇਕ ਵਿਅਕਤੀ ਨਾਲ ਠੱਗੀ ਮਾਰਨ ਵਾਲੇ ਮੁਲਜ਼ਮ ਖਿਲਾਫ ਚਾਟੀਵਿੰਡ ਥਾਣੇ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਖਿਲਚੀਆਂ ਵਾਸੀ ਜੋਗਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਲੜਕੇ ਨੂੰ ਸਿੰਗਾਪੁਰ ਭੇਜਣ ਬਦਲੇ 3 ਲੱਖ ਰੁਪਏ ਵਿਚ ਸੌਦਾ ਕਰਦਿਆਂ ਮੁਲਜ਼ਮ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਵਰਪਾਲ ਉਸ ਕੋਲੋਂ ਪੇਸ਼ਗੀ ਰਕਮ 1 ਲੱਖ ਰੁਪਏ ਲਈ ਸੀ। ਕਾਫੀ ਸਮਾਂ ਬੀਤ ਜਾਣ ਮਗਰੋਂ ਉਸ ਦੇ ਲੜਕੇ ਨੂੰ ਵਿਦੇਸ਼ ਨਾ ਭੇਜਣ ਤੇ ਉਸ ਵੱਲੋਂ ਆਪਣੀ ਰਕਮ ਵਾਪਸ ਮੰਗਣ 'ਤੇ ਮੁਲਜ਼ਮ ਵੱਲੋਂ ਉਸ ਨੂੰ ਐਕਸਿਸ ਬੈਂਕ ਦਾ ਇਕ ਚੈੱਕ ਦਿੱਤਾ ਜੋ ਉਸ ਵੱਲੋਂ ਆਪਣੇ ਖਾਤੇ ਵਿਚ ਲਗਾਉਣ 'ਤੇ ਉਹ ਰਕਮ ਖਾਤੇ ਵਿਚ ਨਾ ਹੋਣ ਦੀ ਸੂਰਤ ਵਿਚ ਬਾਊਂਸ ਹੋ ਗਿਆ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।


Related News