ਇਕ ਆਈ. ਪੀ. ਐੱਸ. ਅਧਿਕਾਰੀ ਸਣੇ 34 ਪੁਲਸ ਅਫ਼ਸਰ ਤਬਦੀਲ

Friday, Feb 22, 2019 - 01:02 AM (IST)

ਇਕ ਆਈ. ਪੀ. ਐੱਸ. ਅਧਿਕਾਰੀ ਸਣੇ 34 ਪੁਲਸ ਅਫ਼ਸਰ ਤਬਦੀਲ

ਚੰਡੀਗੜ੍ਹ,(ਭੁੱਲਰ) : ਪੰਜਾਬ ਸਰਕਾਰ ਨੇ ਇਕ ਆਈ. ਪੀ. ਐੱਸ. ਅਧਿਕਾਰੀ ਸਣੇ 34 ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਦੌਰਾਨ 9 ਜ਼ਿਲਾ ਮਾਲ ਅਫ਼ਸਰਾਂ ਨੂੰ ਵੀ ਬਦਲਿਆ ਗਿਆ ਹੈ। ਪੁਲਸ ਅਧਿਕਾਰੀਆਂ ਦੇ ਤਬਾਦਲਿਆਂ 'ਚ ਆਈ. ਪੀ. ਐੱਸ. ਅਧਿਕਾਰੀ ਨਵਨੀਤ ਸਿੰਘ ਬੈਂਸ ਨੂੰ ਐੱਸ. ਪੀ. ਹੈੱਡਕੁਆਰਟਰ ਫਤਿਹਗੜ੍ਹ ਸਾਹਿਬ ਲਾਇਆ ਗਿਆ ਹੈ। ਐੱਸ. ਪੀ. ਰੈਂਕ ਦੇ ਹੋਰ ਅਧਿਕਾਰੀਆਂ 'ਚ ਰਵਿੰਦਰਪਾਲ ਸਿੰਘ ਨੂੰ ਐੱਸ. ਪੀ. ਹੈੱਡਕੁਆਰਟਰ ਜਲੰਧਰ ਪੇਂਡੂ, ਸਤਿੰਦਰਪਾਲ ਸਿੰਘ ਨੂੰ ਐੱਸ. ਪੀ. ਆਪ੍ਰੇਸ਼ਨ ਐਂਡ ਸਕਿਓਰਿਟੀ ਐੱਸ. ਬੀ. ਐੱਸ. ਨਗਰ, ਪ੍ਰਵੀਨ ਕੁਮਾਰ ਨੂੰ ਐੱਸ. ਪੀ. ਆਪ੍ਰੇਸ਼ਨ ਜੀ. ਆਰ. ਪੀ. ਲੁਧਿਆਣਾ, ਅਮਨਦੀਪ ਕੌਰ ਨੂੰ ਅਸਿਸਟੈਂਟ ਕਮਾਂਡੈਂਟ ਤੀਜੀ ਰਿਜ਼ਰਵ ਬਟਾਲੀਅਨ ਲੁਧਿਆਣਾ ਤੇ ਅਮਰੀਕ ਸਿੰਘ ਨੂੰ ਐੱਸ. ਪੀ. ਹੈੱਡਕੁਆਰਟਰ ਜੀ. ਆਰ. ਪੀ. ਪਟਿਆਲਾ ਲਾਇਆ ਗਿਆ ਹੈ।
ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ 'ਚ ਬਲਰਾਮ ਰਾਣਾ ਨੂੰ ਡੀ. ਐੱਸ. ਪੀ. ਜੀ. ਆਰ. ਪੀ. ਪਟਿਆਲਾ, ਵੇਦ ਪ੍ਰਕਾਸ਼ ਨੂੰ ਡੀ. ਐੱਸ. ਪੀ. ਜੀ. ਆਰ. ਪੀ. ਪਠਾਨਕੋਟ, ਦਵਿੰਦਰ ਸਿੰਘ ਨੂੰ ਡੀ. ਐੱਸ. ਪੀ. ਇਨਵੈਸਟੀਗੇਸ਼ਨ ਜੀ. ਆਰ. ਪੀ. ਪਟਿਆਲਾ, ਹਰਦਿਆਲ ਸਿੰਘ ਨੂੰ ਡੀ. ਐੱਸ. ਪੀ. ਜੀ. ਆਰ. ਪੀ. ਅੰਮ੍ਰਿਤਸਰ, ਪ੍ਰਦੀਪ ਸਿੰਘ ਨੂੰ ਜੀ. ਆਰ. ਪੀ. ਲੁਧਿਆਣਾ, ਰਣਜੀਤ ਸਿੰਘ ਨੂੰ ਏ. ਸੀ. ਪੀ. ਲਾਇਸੈਂਸਿੰਗ ਜਲੰਧਰ, ਪਰਮਜੀਤ ਸਿੰਘ ਨੂੰ ਡੀ. ਐੱਸ. ਪੀ. ਸਿਟੀ ਮੋਗਾ, ਗੁਰਪ੍ਰੀਤ ਸਿੰਘ ਨੂੰ ਤੀਜੀ ਰਿਜ਼ਰਵ ਬਟਾਲੀਅਨ ਲੁਧਿਆਣਾ, ਦਲਬੀਰ ਸਿੰਘ ਵਿਜੀਲੈਂਸ ਬਿਊਰੋ ਪੰਜਾਬ, ਹਰਜਿੰਦਰ ਸਿੰਘ ਵਿਜੀਲੈਂਸ ਬਿਊਰੋ ਪੰਜਾਬ, ਹਰਵਿੰਦਰਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ, ਜਗਵਿੰਦਰ ਸਿੰਘ ਨੂੰ ਡੀ. ਐੱਸ. ਪੀ. ਟ੍ਰੈਫਿਕ ਐੱਸ. ਏ. ਐੱਸ. ਨਗਰ, ਨਵਰੀਤ ਸਿੰਘ ਨੂੰ ਡੀ. ਐੱਸ. ਪੀ. ਆਪ੍ਰੇਸ਼ਨ ਤੇ ਸਪੈਸ਼ਲ ਬ੍ਰਾਂਚ ਐੱਸ. ਏ. ਐੱਸ. ਨਗਰ, ਕੰਵਰਪ੍ਰੀਤ ਸਿੰਘ ਆਪ੍ਰੇਸ਼ਨ ਅਤੇ ਸਪੈਸ਼ਲ ਬ੍ਰਾਂਚ ਫਤਿਹਗੜ੍ਹ ਸਾਹਿਬ, ਕੁਲਜਿੰਦਰ ਸਿੰਘ ਆਪ੍ਰੇਸ਼ਨ ਐਂਡ ਸਕਿਓਰਿਟੀ ਮੋਗਾ, ਪਰਮਿੰਦਰ ਸਿੰਘ ਸਪੈਸ਼ਲ ਬ੍ਰਾਂਚ ਬਰਨਾਲਾ, ਹਰਬਿੰਦਰ ਸਿੰਘ ਨੂੰ ਏ. ਸੀ. ਪੀ. ਇਨਵੈਸਟੀਗੇਸ਼ਨ-2 ਜਲੰਧਰ ਦੇ ਨਾਲ ਕੰਟਰੋਲ ਰੂਮ ਜਲੰਧਰ ਦਾ ਕਾਰਜਭਾਰ, ਯਾਦਵਿੰਦਰ ਸਿੰਘ ਨੂੰ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਫਰੀਦਕੋਟ, ਗੁਰਬਿੰਦਰ ਸਿੰਘ ਨੂੰ ਤਲਵੰਡੀ ਸਾਬੋ, ਸੁਰਿੰਦਰ ਕੁਮਾਰ ਨੂੰ ਸਕਿਓਰਿਟੀ ਪੰਜਾਬ ਚੰਡੀਗੜ੍ਹ, ਜਸਵਿੰਦਰ ਸਿੰਘ ਨੂੰ ਏ. ਸੀ. ਪੀ. ਇਨਵੈਸਟੀਗੇਸ਼ਨ-2 ਲੁਧਿਆਣਾ, ਗੁਰਵਿੰਦਰ ਸਿੰਘ ਨੂੰ ਡੀ. ਐੱਸ. ਪੀ. ਬਾਬਾ ਬਕਾਲਾ, ਅਸ਼ਵਨੀ ਕੁਮਾਰ ਨੂੰ ਆਈ. ਐੱਸ. ਟੀ. ਸੀ. ਕਪੂਰਥਲਾ, ਗੁਰਿੰਦਰਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ, ਦਿਲਬਾਗ ਸਿੰਘ ਨੂੰ ਹੈੱਡਕੁਆਰਟਰ ਤਰਨਤਾਰਨ, ਰਵਿੰਦਰ ਕੁਮਾਰ ਨੂੰ ਡੀ. ਐੱਸ. ਪੀ. ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਪੰਜਾਬ, ਹਰਦੇਵ ਸਿੰਘ ਬੋਪਾਰਾਏ ਨੂੰ ਸਪੈਸ਼ਲ ਬ੍ਰਾਂਚ ਤਰਨਤਾਰਨ ਤੇ ਹਰੀ ਸ਼ਰਨ ਨੂੰ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਬਟਾਲਾ 'ਚ ਤਾਇਨਾਤ ਕੀਤਾ ਗਿਆ ਹੈ।

ਜ਼ਿਲਾ ਮਾਲ ਅਧਿਕਾਰੀ :
ਬਦਲੇ ਗਏ ਜ਼ਿਲਾ ਮਾਲ ਅਧਿਕਾਰੀਆਂ 'ਚ ਮੁਕੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਤਰਨਤਾਰਨ, ਅਰਵਿੰਦਰਪਾਲ ਸਿੰਘ ਨੂੰ ਤਰਨਤਾਰਨ ਤੋਂ ਗੁਰਦਾਸਪੁਰ, ਅਮਨਪਾਲ ਸਿੰਘ ਨੂੰ ਗੁਰਦਾਸਪੁਰ ਤੋਂ ਹੁਸ਼ਿਆਰਪੁਰ, ਰਾਜੀਵ ਪਾਲ ਨੂੰ ਹੁਸ਼ਿਆਰਪੁਰ ਤੋਂ ਜਲੰਧਰ, ਜਸ਼ਨਜੀਤ ਸਿੰਘ ਨੂੰ ਜਲੰਧਰ ਤੋਂ ਅੰਮ੍ਰਿਤਸਰ, ਗਗਨਦੀਪ ਸਿੰਘ ਨੂੰ ਬਰਨਾਲਾ ਦੇ ਨਾਲ ਮੋਗਾ ਦਾ ਵਾਧੂ ਚਾਰਜ, ਗੁਰਜਿੰਦਰ ਸਿੰਘ ਬੈਨੀਪਾਲ ਨੂੰ ਮੋਗਾ ਤੋਂ ਐੱਸ. ਏ. ਐੱਸ. ਨਗਰ, ਬਲਵਿੰਦਰਪਾਲ ਸਿੰਘ ਨੂੰ ਐੱਸ. ਏ. ਐੱਸ. ਨਗਰ ਤੋਂ ਰੂਪਨਗਰ ਤੇ ਜਸਵੰਤ ਸਿੰਘ ਨੂੰ ਰੂਪਨਗਰ ਤੋਂ ਸੰਗਰੂਰ ਤਬਦੀਲ ਕੀਤਾ ਗਿਆ ਹੈ।


Related News