ਸੜਕ ਹਾਦਸੇ ''ਚ ਇਕ ਦੀ ਮੌਤ, 2 ਜ਼ਖਮੀ

Friday, Jun 09, 2017 - 07:25 AM (IST)

ਸੜਕ ਹਾਦਸੇ ''ਚ ਇਕ ਦੀ ਮੌਤ, 2 ਜ਼ਖਮੀ

ਬੀਜਾ(ਬਿਪਨ, ਸੁਨੀਲ)-ਬੀਜਾ ਨਜ਼ਦੀਕ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਬੀਤੀ ਰਾਤ ਕਰੀਬ 11 ਵਜੇ ਬੀਜਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ  ਅਨੁਸਾਰ ਦਿਲਬਾਗ ਸਿੰਘ (22) ਪੁੱਤਰ ਹਰਜੀਤ ਸਿੰਘ ਪਿੰਡ ਸੰਸਰਾ ਜ਼ਿਲਾ ਅੰਮ੍ਰਿਤਸਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ ਅੱਗੇ ਜੀ. ਟੀ. ਰੋਡ 'ਤੇ ਇਕ ਢਾਬੇ 'ਤੇ ਰੋਟੀ ਖਾ ਕੇ ਦੂਸਰੀ ਸਾਈਡ ਖੜ੍ਹੀ ਗੱਡੀ ਕੋਲ ਜਾਣ ਲਈ ਸੜਕ ਪਾਰ ਕਰ ਰਿਹਾ ਸੀ ਤਾਂ ਖੰਨਾ ਸਾਈਡ ਤੋਂ ਤੇਜ਼ ਰਫ਼ਤਾਰ ਆ ਰਹੀ ਲੋਗਨ ਮਹਿੰਦਰਾ ਨੇ ਇਸ ਨੌਜਵਾਨ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਲੋਗਨ ਮਹਿੰਦਰਾ ਕਾਰ 'ਚ ਸਵਾਰ ਏਜੰਸੀ ਮੈਨੇਜਰ ਭੁਪਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਵਿਜੇ ਦੋਵੇਂ ਵਾਸੀ ਲੁਧਿਆਣਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਚੁੱਕ ਕੇ ਪਾਇਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ । ਪੁਲਸ ਚੌਕੀ ਕੋਟ ਦੇ ਇੰਚਾਰਜ ਬਲਵੀਰ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ।  ਪੁਲਸ ਨੇ ਡਰਾਈਵਰ ਮੇਜਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਔਲਖ ਦੇ ਬਿਆਨਾਂ 'ਤੇ ਕਾਰ ਦੇ ਨੰਬਰ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ।


Related News