ਬੱਸ ਪਲਟਣ ਨਾਲ 1 ਦੀ ਮੌਤ, 4 ਜ਼ਖਮੀ

10/03/2017 4:01:05 AM

ਫਗਵਾੜਾ, (ਹਰਜੋਤ)-  ਅੱਜ ਸਵੇਰੇ ਫਗਵਾੜਾ-ਲੁਧਿਆਣਾ ਸੜਕ 'ਤੇ ਪਿੰਡ ਜਮਾਲਪੁਰ 'ਚ ਸਿੰਗਲਾ ਰਿਸੋਰਟ ਦੇ ਸਾਹਮਣੇ ਤੇਜ਼ ਰਫ਼ਤਾਰ ਪੀ. ਆਰ. ਟੀ. ਸੀ. ਦੀ ਬੱਸ ਦੇ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸਰੂਪ ਚੰਦ ਵਾਸੀ ਮਹਾਤਮਾ ਇਨਕਲੇਵ ਟਿੱਬਾ ਰੋਡ ਲੁਧਿਆਣਾ ਵੱਜੋਂ ਹੋਈ ਹੈ, ਜਦ ਕਿ ਜ਼ਖਮੀਆਂ 'ਚ ਰਾਜ ਕੁਮਾਰ ਵਾਸੀ ਹਿਮਾਚਲ, ਦਿਸ਼ਾ ਸ਼ਰਮਾ ਸਪਰੋੜ ਫਗਵਾੜਾ, ਲਖਵਿੰਦਰ ਸਿੰਘ, ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰਦਾਸਪੁਰ ਵੱਜੋਂ ਹੋਈ ਹੈ। ਮੌਕੇ 'ਤੇ ਪੁੱਜੇ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਬੱਸ ਕਪੂਰਥਲਾ ਤੋਂ ਦਿੱਲੀ ਜਾ ਰਹੀ ਸੀ ਤਾਂ ਡਰਾਈਵਰ ਨੇ ਜੀ. ਟੀ. ਰੋਡ ਤੋਂ ਹੇਠਾਂ ਸਰਵਿਸ ਸੜਕ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਰਫ਼ਤਾਰ ਬੱਸ ਪਲਟ ਗਈ ਜਿਸ 'ਚ 30 ਤੋਂ 32 ਦੇ ਕਰੀਬ ਸਵਾਰੀਆਂ ਸਨ। 
ਜਿਨ੍ਹਾਂ 'ਚੋਂ ਕਈਆਂ ਦੇ ਮਾਮੂਲੀ ਸੱਟਾਂ ਵੱਜੀਆਂ। ਪੁਲਸ ਨੇ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਡਰਾਈਵਰ ਪ੍ਰਵੇਸ਼ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਕਪੂਰਥਲਾ ਖਿਲਾਫ਼ ਧਾਰਾ ਕੇਸ ਦਰਜ ਕਰ ਲਿਆ ਹੈ।


Related News