ਸਾਰੀ ਰਾਤ ਕੂੜਾ ਫਰੋਲਣ ਮਗਰੋਂ ਹੱਥ ਲੱਗਾ ਇਕ ਕਰੋੜ, ਪਲਾਂ 'ਚ ਬਦਲੀ ਮਾਨਸਾ ਦੇ ਇਸ ਸ਼ਖ਼ਸ ਦੀ ਕਿਸਮਤ
Friday, Jun 16, 2023 - 04:57 PM (IST)
ਸਰਦੂਲਗੜ੍ਹ (ਸੰਦੀਪ ਮਿੱਤਲ) : ਸਥਾਨਕ ਸ਼ਹਿਰ ਦੇ ਦਵਿੰਦਰ ਕੁਮਾਰ ਅਰੋੜਾ ਪੁੱਤਰ ਭੋਲਾ ਰਾਮ ਅਰੋੜਾ ਉਸ ਵਕਤ ਕਰੋੜਪਤੀ ਬਣ ਗਿਆ, ਜਦੋਂ ਉਸ ਵੱਲੋ ਗੌਰਵ ਲਾਟਰੀ ਸੈਂਟਰ ਤੋਂ ਨਾਗਾਲੈਂਡ ਡੀਅਰ 6 ਰੁਪਏ ਵਾਲੀ ਖ਼ਰੀਦੀ ਟਿਕਟ ਵਿਚੋਂ 1 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਇਸ ਸਬੰਧੀ ਜਦੋਂ ਦਵਿੰਦਰ ਕੁਮਾਰ ਅਰੋੜਾ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਖ਼ੁਸ਼ੀ ਦੀ ਬਜਾਏ ਗਮ ਵਿੱਚ ਡੁੱਬ ਗਏ ਕਿਉਂਕਿ ਉਨ੍ਹਾਂ ਨੂੰ ਖ਼ਰੀਦੀ ਹੋਈ ਲਾਟਰੀ ਦੀ ਟਿਕਟ, ਜਿਸਦਾ ਨੰਬਰ 58K10223 ਹੈ, ਘਰ 'ਚ ਕਿਤੇ ਵੀ ਨਹੀਂ ਮਿਲ ਰਹੀ ਸੀ। ਉਹ ਸਾਰਾ ਪਰਿਵਾਰ ਅੱਧੀ ਰਾਤ ਤੱਕ ਘਰ ਫਰੋਲਦੇ ਰਿਹਾ।
ਇਹ ਵੀ ਪੜ੍ਹੋ- ਮਾਲਵੇ 'ਚ ਪੈਰ ਪਸਾਰਣ ਦੀ ਤਿਆਰੀ 'ਚ ਮਨੁੱਖੀ ਸਮੱਗਲਿੰਗ! ਸਮੱਗਲਰ ਇੰਝ ਤੈਅ ਕਰਦੇ ਨੇ ਰਣਨੀਤੀ
ਫਿਰ ਦਵਿੰਦਰ ਕੁਮਾਰ ਦੀ ਮਾਤਾ ਨੇ ਦੱਸਿਆ ਕਿ ਉਸਨੇ ਕੁਝ ਕਾਗਜ਼ ਕਾਲੇ ਲਿਫ਼ਾਫ਼ੇ 'ਚ ਪਾ ਕੇ ਕੂੜੇ ਵਿੱਚ ਸੁੱਟ ਦਿੱਤੇ ਸਨ। ਜਿਸ ਤੋਂ ਬਾਅਦ ਉਨ੍ਹਾਂ ਕੂੜੇ ਦੇ ਢੇਰ ਵਿੱਚੋਂ ਟਿਕਟ ਦੀ ਭਾਲ ਕੀਤੀ ਅਤੇ ਉਨ੍ਹਾਂ ਨੂੰ ਟਿਕਟ ਮਿਲ ਗਈ। ਲਾਟਰੀ ਦੀ ਟਿਕਟ ਮਿਲਣ ਤੋਂ ਬਾਅਦ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ। ਦੱਸਣਯੋਗ ਹੈ ਕਿ ਦਵਿੰਦਰ ਕੁਮਾਰ ਅਰੋੜਾ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ, ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਹੈ ਤੇ ਉਸਦਾ ਪਿਤਾ ਵੀ ਇੱਕ ਲਾਟਰੀ ਵਿਕਰੇਤਾ ਹਨ। ਸ਼ਹਿਰ ਵਿਚ ਡਰਾਅ ਨਿਕਲਣ ਦਾ ਪਤਾ ਲੱਗਣ ਤੇ ਜੀ. ਐੱਮ. ਅਰੋੜਾ, ਗੌਰਵ ਕੁਮਾਰ, ਦੀਪਕ ਕੁਮਾਰ ਮੋਂਗਾ, ਅਸ਼ੋਕ ਕੁਮਾਰ ਮਿਗਲਾਨੀ, ਧਰਮਪਾਲ ਮੋਂਗਾ, ਪ੍ਰਸ਼ੋਤਮ ਸੇਠੀ, ਤਰਸੇਮ ਕੁਮਾਰ, ਹਰਜੀਤ ਕੁਮਾਰ, ਬੱਗੜ ਸ਼ਰਮਾ ਤੋਂ ਇਲਾਵਾ ਸੈਂਕੜੇ ਲੋਕਾਂ ਨੇ ਉਸਦੇ ਘਰ ਪੁੱਜ ਕੇ ਵਧਾਈ ਦਿੱਤੀ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਨ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।