ਵੱਡੀ ਖ਼ਬਰ : ਸਰਕਾਰੀ ਬੈਂਕਾਂ ਦੇ ਖ਼ਾਤਾਧਾਰਕਾਂ ਨਾਲ ਪਿਛਲੇ ਵਿੱਤੀ ਸਾਲ ਹੋਈ 1.48 ਲੱਖ ਕਰੋੜ ਦੀ ਧੋਖਾਧੜੀ

07/24/2020 6:58:18 PM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਆਰਟੀਆਈ ਤਹਿਤ ਦਿੱਤੀ ਹੈ। ਬੈਂਕ ਵਲੋਂ ਦਿੱਤੀ ਗਈ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਵਿੱਤੀ ਸਾਲ 2019-20 ਵਿਚ ਉਸ ਸਮੇਂ ਦੇ 18 ਸਰਕਾਰੀ ਬੈਂਕਾਂ 'ਚ ਕੁੱਲ 1,48,428 ਕਰੋੜ ਰੁਪਏ ਦੀ ਧੋਖਾਧੜੀ ਦੇ 12,461 ਮਾਮਲੇ ਸਾਹਮਣੇ ਆਏ। ਸੂਚਨਾ ਦਾ ਅਧਿਕਾਰ(RTI) ਦੇ ਤਹਿਤ ਰਿਜ਼ਰਵ ਬੈਂਕ ਨੇ ਇਹ ਅੰਕੜੇ ਜਾਰੀ ਕੀਤੇ ਹਨ। RTI ਤਹਿਤ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਤਹਿਤ ਬੈਂਕਿੰਗ ਧੋਖਾਧੜੀ ਦੇ ਮਾਮਲਿਆਂ ਦੀ ਪ੍ਰਕਿਰਤੀ ਅਤੇ ਧੋਖੇ ਦੇ ਸ਼ਿਕਾਰ ਉਸ ਸਮੇਂ ਦੇ 18 ਸਰਕਾਰੀ ਬੈਂਕ ਜਾਂ ਉਨ੍ਹਾਂ ਦੇ ਗਾਹਕਾਂ ਨੂੰ ਹੋਏ ਨੁਕਸਾਨ ਦੀ ਵਿਸ਼ੇਸ਼ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਸਾਲਾਂ ਵਿਚ ਬੈਂਕਾਂ ਦੇ ਰਲੇਵੇਂ ਹੋਣ ਦੇ ਬਾਅਦ ਦੇਸ਼ ਵਿਚ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ ਹੁਣ 12 ਹੋ ਗਈ ਹੈ।

 ਬੈਂਕ ਵਿਚ ਹੋਈ ਸਭ ਤੋਂ ਵੱਧ ਧੋਖਾਧੜੀ

ਆਰਟੀਆਈ ਤੋਂ ਪ੍ਰਾਪਤ ਅੰਕੜਿਆਂ ਤਹਿਤ ਪਿਛਲੇ ਵਿੱਤੀ ਵਰ੍ਹੇ ਵਿਚ ਧੋਖਾਧੜੀ ਦਾ ਸਭ ਤੋਂ ਵੱਡਾ ਸ਼ਿਕਾਰ ਐਸਬੀਆਈ ਯਾਨੀ ਸਟੇਟ ਬੈਂਕ ਆਫ਼ ਇੰਡੀਆ  ਬਣਿਆ ਹੈ। ਇਸ ਅਰਸੇ ਦੌਰਾਨ ਐਸਬੀਆਈ 'ਚ 44,612.93 ਕਰੋੜ ਰੁਪਏ ਦੀ ਧੋਖਾਧੜੀ ਨਾਲ ਜੁੜੇ 6,964 ਕੇਸਾਂ ਦੀ ਰਿਪੋਰਟ ਕੀਤੀ ਗਈ। ਇਹ ਰਕਮ ਪਿਛਲੇ ਵਿੱਤੀ ਸਾਲ ਦੌਰਾਨ 18 ਸਰਕਾਰੀ ਬੈਂਕਾਂ ਵਿਚ ਧੋਖਾਧੜੀ ਦੀ ਕੁੱਲ ਰਕਮ ਦਾ ਲਗਭਗ 30 ਪ੍ਰਤੀਸ਼ਤ ਹੈ।

ਆਰਬੀਆਈ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ 'ਚ 1 ਅਪ੍ਰੈਲ 2019 ਤੋਂ 31 ਮਾਰਚ 2020 ਤੱਕ ਧੋਖਾਧੜੀ ਦੇ 395 ਮਾਮਲੇ ਸਾਹਮਣੇ ਆਏ, ਜਿਸ ਵਿਚ 15,354 ਕਰੋੜ ਰੁਪਏ ਸ਼ਾਮਲ ਸਨ। ਬੈਂਕ ਆਫ ਬੜੌਦਾ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਹੈ ਜਿਸ ਵਿਚ 349 ਕੇਸਾਂ ਦੇ ਨਾਲ 12,586.68 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿਜੈ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਆਫ ਬੜੌਦਾ ਵਿਚ ਰਲੇਵਾਂ 1 ਅਪ੍ਰੈਲ 2019 ਤੋਂ ਲਾਗੂ ਹੋ ਗਿਆ ਹੈ।

ਇਹ ਵੀ ਪੜ੍ਹੋ- ਕੋਰੋਨਾ ਇਲਾਜ਼ 'ਚ ਅਸਰਦਾਰ ਇਨ੍ਹਾਂ ਦਵਾਈਆਂ ਦੇ ਲੋੜੋਂ ਵਧੇਰੇ ਇਸਤੇਮਾਲ 'ਤੇ ਭਾਰਤੀ ਫ਼ਾਰਮਾ ਵਲੋਂ ਇਤਰਾਜ਼

ਇਸ ਮਿਆਦ ਦੌਰਾਨ ਯੂਨੀਅਨ ਬੈਂਕ ਆਫ ਇੰਡੀਆ ਨੇ 424 ਮਾਮਲਿਆਂ ਵਿਚ 9,316.80 ਕਰੋੜ ਰੁਪਏ, ਬੈਂਕ ਆਫ਼ ਇੰਡੀਆ ਨੇ 200 ਮਾਮਲਿਆਂ ਵਿਚ 8,069.14 ਕਰੋੜ ਰੁਪਏ, ਕੇਨਰਾ ਬੈਂਕ ਨੇ 208 ਮਾਮਲਿਆਂ ਵਿਚ 7,519.30 ਕਰੋੜ ਰੁਪਏ, ਇੰਡੀਅਨ ਓਵਰਸੀਜ਼ ਬੈਂਕ ਨੇ 207 ਮਾਮਲਿਆਂ ਵਿਚ 7,275.48 ਕਰੋੜ ਰੁਪਏ ਇਲਾਹਾਬਾਦ ਬੈਂਕ ਨੇ 896 ਕੇਸਾਂ ਵਿਚ 6,973.90 ਕਰੋੜ ਰੁਪਏ ਅਤੇ ਯੂਕੋ ਬੈਂਕ ਨੇ 119 ਕੇਸਾਂ ਵਿਚ 5,384.53 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ਾਸ ਖ਼ਬਰ : 24 ਘੰਟਿਆਂ ਵਿਚ ਬੈਂਕ ਨੂੰ ਨਹੀਂ ਦਿੱਤੀ ਇਹ ਜਾਣਕਾਰੀ ਤਾਂ ਹੋ ਸਕਦਾ ਹੈ ਨੁਕਸਾਨ

ਸੂਚਨਾ ਦੇ ਅਧਿਕਾਰ ਐਕਟ ਦੇ ਤਹਿਤ ਰਿਜ਼ਰਵ ਬੈਂਕ ਨੇ ਕਿਹਾ ਕਿ 1 ਅਪ੍ਰੈਲ, 2019 ਤੋਂ 31 ਮਾਰਚ, 2020 ਤੱਕ ਦੀ ਅਵਧੀ ਦੌਰਾਨ ਓਰੀਐਂਟਲ ਬੈਂਕ ਆਫ਼ ਕਾਮਰਸ ਨੇ 329 ਮਾਮਲਿਆਂ ਵਿਚ 5,340.87 ਕਰੋੜ ਰੁਪਏ, ਸਿੰਡੀਕੇਟ ਬੈਂਕ ਨੇ 438 ਮਾਮਲਿਆਂ ਵਿਚ 4,999.03 ਕਰੋੜ ਰੁਪਏ, 125 ਮਾਮਲਿਆਂ ਵਿਚ ਕਾਰਪੋਰੇਸ਼ਨ ਬੈਂਕ ਨੇ 4,816.60 ਕਰੋੜ ਰੁਪਏ, ਸੈਂਟਰਲ ਬੈਂਕ ਆਫ ਇੰਡੀਆ ਨੇ 900 ਮਾਮਲਿਆਂ ਵਿਚ 3,993.82 ਕਰੋੜ ਰੁਪਏ, ਆਂਧਰਾ ਬੈਂਕ ਨੇ 115 ਮਾਮਲਿਆਂ ਵਿਚ 3,462.32 ਕਰੋੜ ਰੁਪਏ, ਬੈਂਕ ਆਫ ਮਹਾਰਾਸ਼ਟਰ ਨੇ 413 ਮਾਮਲਿਆਂ ਵਿਚ 3,391.13 ਕਰੋੜ ਰੁਪਏ, ਯੂਨਾਈਟਿਡ ਬੈਂਕ ਆਫ਼ ਇੰਡੀਆ ਨੇ 87 ਮਾਮਲਿਆਂ ਵਿਚ 2,679.72 ਕਰੋੜ ਰੁਪਏ, ਇੰਡੀਅਨ ਬੈਂਕ ਨੇ 225 ਮਾਮਲਿਆਂ ਵਿਚ 2,254.11 ਕਰੋੜ ਰੁਪਏ ਅਤੇ ਪੰਜਾਬ ਅਤੇ ਸਿੰਧ ਬੈਂਕ ਨੇ 67 ਮਾਮਲਿਆਂ ਵਿਚ 397. 28 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ- ਇਨ੍ਹਾਂ ਸਰਕਾਰੀ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ: ਤਨਖ਼ਾਹ ਵਿਚ 15% ਦਾ ਵਾਧਾ


Harinder Kaur

Content Editor

Related News