ਸਿਆਸਤ ''ਚ ਆਉਣ ਵਾਲੇ ਜਨਰਲ ਸਿੰਘ ਫੌਜ ਦੇ ਦੂਜੇ ਵੱਡੇ ਅਧਿਕਾਰੀ

01/19/2017 11:20:15 AM

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਫੌਜ ਦੇ ਜਨਰਲ ਨੂੰ ਕਿਸੇ ਸਿਆਸੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਜਨਰਲ ਵੀ. ਕੇ. ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਰਿਟਾਇਰਮੈਂਟ ਤੋਂ ਬਾਅਦ ਜਨਰਲ ਸਿੰਘ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਖਿਲਾਫ ਬਾਬਾ ਰਾਮਦੇਵ ਵਿਰੋਧ ਪ੍ਰਦਰਸ਼ਨ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਮਾਰਚ 2014 ''ਚ ਜਨਰਲ ਸਿੰਘ ਨੇ ਭਾਜਪਾ ਜੁਆਇਨ ਕਰ ਲਈ ਸੀ। 2014 ਵਿਚ ਹੀ ਭਾਜਪਾ ਨੇ ਉਨ੍ਹਾਂ ਨੂੰ ਗਾਜ਼ੀਆਬਾਦ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ। ਉਨ੍ਹਾਂ ਨੇ ਕਾਂਗਰਸ ਦੇ ਰਾਜ ਬੱਬਰ ਨੂੰ ਹਰਾਇਆ ਸੀ। ਪਟਿਆਲਾ ਵਿਧਾਨ ਸਭਾ ਹਲਕੇ ਤੋਂ ਇਸ ਵਾਰ ਫੌਜ ਦੇ 2 ਵੱਡੇ ਦਿੱਗਜ ਆਹਮੋ-ਸਾਹਮਣੇ ਹੋਣਗੇ। ਹਾਲਾਂਕਿ ਜਨਰਲ ਸਿੰਘ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ ਪਰ ਕੈਪਟਨ ਅਮਰਿੰਦਰ ਨੂੰ ਸਿਆਸਤ ਦਾ ਜ਼ਿਆਦਾ ਤਜਰਬਾ ਹੈ। ਜਨਰਲ ਸਿੰਘ ਜਿੱਥੇ ਫੌਜ ਦੇ ਸਰਵ ਉੱਚ ਅਹੁਦੇ ''ਤੇ ਰਹਿ ਚੁੱਕੇ ਹਨ, ਉੱਥੇ ਹੀ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਦੋਵੇਂ ਉਮੀਦਵਾਰ ਇਕ-ਇਕ ਵਾਰ ਪਾਕਿਸਤਾਨ ਵਿਰੁੱਧ ਜੰਗ ਵਿਚ ਵੀ ਸ਼ਾਮਲ ਰਹੇ ਹਨ। ਕੈਪਟਨ ਜਿੱਥੇ 1965 ''ਚ ਪਾਕਿਸਤਾਨ ਖਿਲਾਫ ਜੰਗ ''ਚ ਸ਼ਾਮਲ ਸਨ, ਉੱਥੇ ਹੀ ਜਨਰਲ ਸਿੰਘ 1971 ਤੋਂ ਇਲਾਵਾ ਆਪ੍ਰੇਸ਼ਨ ਕਾਰਗਿੱਲ ਵਿਚ ਵੀ ਸ਼ਾਮਲ ਸਨ। ਕੈਪਟਨ ਦੇ ਫੌਜ ''ਚ ਭਰਤੀ ਹੋਣ ਤੋਂ ਇਕ ਸਾਲ ਬਾਅਦ ਜੇ. ਜੇ. ਸਿੰਘ ਭਰਤੀ ਹੋਏ ਸਨ। 1980 ''ਚ ਕੈਪਟਨ ਫੌਜ ਨੂੰ ਛੱਡ ਕੇ ਸਿਆਸਤ ''ਚ ਆ ਗਏ, ਜਦਕਿ ਜਨਰਲ ਸਿੰਘ ਨੇ 46 ਸਾਲ ਫੌਜ ''ਚ ਸੇਵਾ ਤੋਂ ਬਾਅਦ ਰਿਟਾਇਰਮੈਂਟ ਲੈ ਲਈ।

Babita Marhas

News Editor

Related News