ਧੋਨੀ ਦੇ ਸੰਨਿਆਸ 'ਤੇ ਬੋਲੇ ਸ਼ਾਸਤਰੀ- ਧੋਨੀ ਕਿਤੇ ਨਹੀਂ ਜਾ ਰਹੇ ਹਨ

07/19/2018 3:18:13 PM

ਨਵੀਂ ਦਿੱਲੀ— ਮੰਗਲਵਾਰ ਨੂੰ ਇੰਗਲੈਂਡ ਦੇ ਲੀਡਸ 'ਚ ਮੇਜ਼ਬਾਨ ਟੀਮ ਦੇ ਹੱਥੋਂ ਟੀਮ ਇੰਡੀਆ ਦੀ ਅੱਠ ਵਿਕਟਾਂ ਨਾਲ ਹਾਰ ਦੇ ਬਾਅਦ ਜੋ ਗੱਲ ਲਗਾਤਾਰ ਚਰਚਾ 'ਚ ਹੈ ਉਹ ਹੈ ਐੱਮ.ਐੱਸ. ਧੋਨੀ ਦਾ ਸੰਨਿਆਸ। ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਸਾਰੇ ਖਦਸ਼ਿਆਂ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਧੋਨੀ ਕਿਤੇ ਨਹੀਂ ਜਾ ਰਹੇ ਹਨ। ਸੀਰੀਜ਼ ਹਾਰਨ ਦੇ ਬਾਅਦ ਪੈਵੇਲੀਅਨ ਪਰਤਦੇ ਸਮੇਂ ਧੋਨੀ ਨੇ ਜਿਸ ਤਰ੍ਹਾਂ ਨਾਲ ਅੰਪਾਇਰ ਤੋਂ ਗੇਂਦ ਲੈ ਕੇ ਆਪਣੇ ਕੋਲ ਰੱਖੀ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਕਿ ਧੋਨੀ ਹੁਣ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਹਨ। 


ਧੋਨੀ ਨੇ ਕੁਝ ਸਾਲ ਪਹਿਲਾਂ ਅਜਿਹੇ ਹੀ ਅੰਦਾਜ਼ 'ਚ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਲਿਆ ਸੀ। ਇਸ ਲਈ ਇਨ੍ਹਾਂ ਖਦਸ਼ਿਆਂ ਨੂੰ ਸਹੀ ਮੰਨਿਆ ਜਾ ਰਿਹਾ ਸੀ। ਪਰ ਹੁਣ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਇਨ੍ਹਾਂ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ਾਸਤਰੀ ਨੇ ਸਾਫ ਕੀਤਾ ਹੈ ਕਿ ਧੋਨੀ ਨੇ ਮੈਚ ਦੇ ਬਾਅਦ ਅੰਪਾਇਰ ਤੋਂ ਗੇਂਦ ਇਸ ਕਾਰਨ ਲਈ ਸੀ ਤਾਂ ਜੋਂ ਉਹ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੂੰ ਇਸ ਦੀ ਕੰਡੀਸ਼ਨ ਦਿਖਾ ਸਕਣ। ਸ਼ਾਸਤਰੀ ਦੇ ਮੁਤਾਬਕ ਲੀਡਸ ਵਨ ਡੇ ਦੇ ਬਾਅਦ ਧੋਨੀ ਵੱਲੋਂ ਗੇਂਦ ਨੂੰ ਨਾਲ ਲੈ ਜਾਣ ਨਾਲ ਸੰਨਿਆਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ।

ਦੂਜੇ ਪਾਸੇ ਖਬਰਾਂ ਮੁਤਾਬਕ ਟੀਮ ਇੰਡੀਆ ਦੇ ਇਕ ਸੂਤਰ ਨੇ ਇਨ੍ਹਾਂ ਚਰਚਾਵਾਂ ਨੂੰ ਬਕਵਾਸ ਕਰਾਰ ਦਿੱਤਾ ਹੈ। ਖਬਰ ਦੇ ਮੁਤਾਬਕ ਟੀਮ ਮੈਨੇਜਮੈਂਟ ਦਾ ਮੰਨਣਾ ਹੈ ਕਿ ਧੋਨੀ ਅਗਲੇ ਸਾਲ 2019 'ਚ ਹੋਣ ਵਾਲੇ ਵਰਲਡ ਕੱਪ ਦੇ ਲਈ ਟੀਮ ਇੰਡੀਆ ਦੀ ਪਲਾਨਿੰਗ ਦਾ ਅਹਿਮ ਹਿੱਸਾ ਹੈ। ਜੇਕਰ ਟੀਮ ਦੇ ਅੰਦਰ ਵੀ ਕਿਸੇ ਨੂੰ ਦੱਸੇ ਬਿਨਾ ਉਹ ਸੰਨਿਆਸ ਲੈਂਦੇ ਹਨ ਤਾਂ ਗੱਲ ਵੱਖ ਹੈ ਪਰ ਟੀਮ ਦੇ ਡਰੈਸਿੰਗ ਰੂਮ 'ਚ ਅਜਿਹਾ ਕੋਈ ਸੰਕੇਤ ਧੋਨੀ ਨੇ ਨਹੀਂ ਦਿੱਤਾ ਹੈ।


Related News