ਸੜਕ ਹਾਦਸੇ ''ਚ ਔਰਤ ਦੀ ਮੌਤ

06/19/2018 12:44:28 AM

 ਅਬੋਹਰ(ਸੁਨੀਲ)– ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ ਉਪਮੰਡਲ ਦੇ ਪਿੰਡ ਕੱਲਰਖੇਡ਼ਾ ’ਚ ਬੀਤੀ ਰਾਤ ਇਕ ਸਾਨ੍ਹ ਦੇ ਕਾਰ ’ਚ ਟਕਰਾਉਣ ਨਾਲ ਕਾਰ ਸਵਾਰ ਇਕ ਅੌਰਤ ਦੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਹੋਰ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸ਼੍ਰੀ ਗੰਗਾਨਗਰ ਦੇ ਪੁਰਾਣੀ ਆਬਾਦੀ ਵਿਖੇ ਧੀਂਗੜਾ ਸਟਰੀਟ ਵਾਸੀ ਐਡਵੋਕੇਟ ਸੰਜੀਵ ਧੀਂਗਡ਼ਾ ਬੀਤੀ ਰਾਤ ਆਪਣੀ ਪਤਨੀ ਡਿੰਪੀ ਨਾਲ ਕਾਰ ’ਚ  ਫਾਜ਼ਿਲਕਾ ਵਾਸੀ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਸ਼੍ਰੀ ਗੰਗਾਨਗਰ ਜਾ ਰਹੇ ਸਨ ਕਿ ਜਦ ਉਹ ਪਿੰਡ ਕੱਲਰਖੇਡ਼ਾ ਦੇ ਨੇਡ਼ੇ ਪੁੱਜੇ ਤਾਂ ਸਾਹਮਣੇ ਤੋਂ ਅਚਾਨਕ ਸਾਨ੍ਹ ਆਉਣ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਟੱਕਰ ਨਾਲ ਡਿੰਪੀ ਜ਼ਖਮੀ ਹੋ ਗਈ।  ਉਥੋਂ ਲੰਘ ਰਹੇ ਇਕ ਹੋਰ ਕਾਰ ਚਾਲਕ ਨੇ ਡਿੰਪੀ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਸ਼੍ਰੀ ਗੰਗਾਨਗਰ ਦੇ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ  ਐਲਾਨ ਕਰ ਦਿੱਤਾ।


Related News