ਮੈਕਰੋਨ ਤੇ ਕੋਨਤੇ ਇਮੀਗ੍ਰੇਸ਼ਨ ਮੁੱਦੇ ''ਤੇ ਕੱਲ ਕਰਨਗੇ ਮੁਲਾਕਾਤ

06/14/2018 3:35:22 PM

ਰੋਮ/ਪੈਰਿਸ— ਫਰਾਂਸ ਦੇ ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨ ਲਈ ਫਰਾਂਸ ਆ ਰਹੇ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੋਨਤੇ ਦੀ ਯਾਤਰਾ ਦੀ ਪੁਸ਼ਟੀ ਕੀਤੀ ਹੈ। ਐਲਿਸ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਮੀਗ੍ਰੇਸ਼ਨ 'ਤੇ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਸੰਘਰਸ਼ ਦੌਰਾਨ ਬੁੱਧਵਾਰ ਨੂੰ ਮੈਕਰੋਨ ਅਤੇ ਕੋਨਤੇ ਨੇ ਫੋਨ 'ਤੇ ਗੱਲਬਾਤ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਇਟਲੀ ਦੀ ਨਵੀਂ ਸਰਕਾਰ ਦੇ ਦੋਸ਼ ਲਗਾਇਆ ਸੀ ਕਿ ਉਸ ਨੇ ਆਪਣੇ ਇੱਥੇ 629 ਪ੍ਰਵਾਸੀਆਂ ਨਾਲ ਭਰੇ ਇਕ ਜਹਾਜ਼ ਦੇ ਪ੍ਰਵੇਸ਼ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਫਰਾਂਸ ਵੱਲੋਂ ਲਾਏ ਗਏ ਇਸ ਦੋਸ਼ ਤੋਂ ਬਾਅਦ ਇਟਲੀ ਦੀ ਸਰਕਾਰ ਨੇ ਮੁਆਫੀ ਮੰਗ ਲਈ। ਮੈਕਰੋਨ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਇਰਾਦਾ ਇਟਲੀ ਅਤੇ ਇਤਾਲਵੀ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਜੋ ਜਹਾਜ਼ ਪ੍ਰਵਾਸੀਆਂ ਨੂੰ ਲੈ ਕੇ ਆਇਆ ਸੀ ਉਸ ਦੀ ਸਥਿਤੀ 'ਤੇ ਵੀ ਚਰਚਾ ਕੀਤੀ। ਫਰਾਂਸ ਅਤੇ ਇਟਲੀ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਜੇਕਰ ਲੋਕ ਖਤਰੇ ਵਿਚ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਮਨੁੱਖੀ ਨਿਯਮਾਂ ਅਨੁਸਾਰ ਐਮਰਜੈਂਸੀ ਮਦਦ ਪਹੁੰਚਾਉਣਗੇ।


Related News