ਚੀਨ ਨਾਲ ਵਧਦੇ ਵਿਵਾਦ ਦਾ ਹੱਲ 3 ਮਹੀਨੇ ''ਚ: ਅਮਰੀਕਾ

04/07/2018 9:15:20 AM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਚੀਨ ਨਾਲ ਵਧ ਰਹੇ ਵਪਾਰਕ ਵਿਵਾਦ ਦਾ ਹੱਲ 3 ਮਹੀਨੇ ਅੰਦਰ ਕਰ ਲਏ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਕੁਡਲੋ ਨੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਵਿਚ ਕੱਲ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਚੀਨ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਟਰੰਪ ਦੀ ਧਮਕੀ ਸਿਰਫ ਦਿਖਾਵਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਚੀਨ ਨਾਲ ਵਧਦੇ ਵਪਾਰ ਵਿਵਾਦ ਦਾ ਹੱਲ 3 ਮਹੀਨੇ ਦੇ ਅੰਦਰ ਕਰ ਲਿਆ ਜਾਏ। ਉਨ੍ਹਾਂ ਨੇ ਚੀਨ ਨਾਲ ਵਪਾਰਕ ਜੰਗ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਇੰਨੇ ਖਰਾਬ ਨਹੀਂ ਹਨ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਵਿਦੇਸ਼ ਨੀਤੀ ਵਿਚ ਬਦਲਾਅ ਹੋ ਸਕਦਾ ਹੈ।


Related News