ਰੂਸ ਨੇ ਜਨਤਾ ਦੀ ਰਾਏ ''ਤੇ ਰੱਖੇ ਨਵੀਆਂ ਮਿਜ਼ਾਇਲਾਂ ਦੇ ਨਾਂ

03/23/2018 10:04:43 PM

ਮਾਸਕੋ— ਰੂਸ ਨੇ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਨਵੀਂ ਪੀੜ੍ਹੀ ਦੀਆਂ ਮਿਜ਼ਾਇਲਾਂ ਦੇ ਨਾਂ ਤੋਂ ਪਰਦਾ ਚੁੱਕ ਦਿੱਤਾ ਹੈ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੱਲੋਂ ਪਬਲਿਸ਼ ਇਨ੍ਹਾਂ 'ਸੁਪਰ ਹਥਿਆਰਾਂ' ਦੇ ਨਾਂ ਜਨਤਾ ਦੀ ਰਾਏ 'ਤੇ ਰੱਖੇ ਗਏ ਹਨ। ਇਸ ਦੇ ਲਈ ਰੂਸੀ ਫੌਜ ਨੇ ਆਨਲਾਈਨ ਵੋਟਿੰਗ ਕਰਵਾਈ ਸੀ। ਇਸ 'ਚ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਨਵੀਂ ਪੀੜ੍ਹੀ ਦੇ ਹਥਿਆਰਾਂ ਲਈ ਜੋ ਨਾਂ ਚੁਣੇ ਗਏ ਹਨ, ਉਨ੍ਹਾਂ 'ਚੋਂ ਪੇਰੇਸਟੇਵ' ਵੀ ਹੈ। ਇਹ ਨਾਂ ਇਕ ਲੇਜ਼ਰ ਹਥਿਆਰ ਨੂੰ ਦਿੱਤਾ ਗਿਆ ਹੈ। ਐਲੇਕਜ਼ੈਂਡਰ ਪੇਰੇਸਟੇਵ ਇਕ ਮੱਧਕਾਲੀਨ ਬੋਧੀ ਯੋਧਾ ਸਨ। ਉਨ੍ਹਾਂ ਨੇ 14ਵੀਂ ਸਦੀਂ 'ਚ ਮੰਗੋਲੋਂ ਖਿਲਾਫ ਲੜਾਈ 'ਚ ਹਿੱਸਾ ਲਿਆ ਸੀ। ਇਕ ਕਰੂਜ਼ ਮਿਸਾਇਲ ਨੂੰ ਸਮੁੰਦਰੀ ਪੱਛੀ 'ਬਿਊਰੋਵੇਸਿਟਨਿਕ' ਦਾ ਨਾਂ ਦਿੱਤਾ ਗਿਆ ਹੈ।
ਪਾਣੀ 'ਚ ਪ੍ਰਮਾਣੂ ਊਰਜਾ ਨਾਲ ਚੱਲਣ ਵਾਲਾ ਇਕ ਡਰੋਨ ਨੂੰ 'ਪੋਸੀਡਾਨ' ਨਾ ਦਿੱਤਾ ਗਿਆ ਹੈ। ਇਹ ਸਮੁੰਦਰ ਦੇ ਗ੍ਰੀਕ ਦੇਵਤਾ ਦਾ ਨਾਂ ਹੈ। ਪੁਤਿਨ ਨੇ ਇਸੇ ਮਹੀਨੇ ਆਪਣੇ ਸੰਬੋਧਨ 'ਚ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੇ ਇਕ ਕਰੂਜ ਮਿਜ਼ਾਇਲ, ਪਾਣੀ 'ਚ ਚੱਲਣ ਵਾਲੇ ਡਰੋਨ ਤੇ ਇਕ ਲੇਜ਼ਰ ਹਥਿਆਰ ਵਿਕਸਿਤ ਕੀਤੇ ਜਾਣ ਦੀ ਗੱਲ ਕੀਤੀ ਸੀ। ਹਾਲ ਹੀ 'ਚ ਭਾਰੀ ਜਿੱਤ ਨਾਲ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਪੁਤਿਨ ਅਕਸਰ ਹੀ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਮਿਲਟਰੀ ਬਿਆਨ ਦਿੰਦੇ ਰਹਿੰਦੇ ਹਨ। ਉਹ ਇਹ ਕਹਿਣਾ ਵੀ ਨਹੀਂ ਭੁਲਦੇ ਕਿ ਰੂਸ ਪੱਛਮੀ ਦੇਸ਼ਾਂ ਨਾਲ ਘਿਰਿਆ ਹੈ। ਉਨ੍ਹਾਂ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਿਆਨਾਂ 'ਚ ਅਜਿਹਾ ਦਿਖਾਇਆ ਜਾਂਦਾ ਹੈ ਜਿਵੇਂ ਕਿ ਦੇਸ਼ ਲੜਾਈ ਦੇ ਕੰਢੇ ਹੈ।


Related News