ਟੇਸਟੀ ਅਤੇ ਹੈਲਦੀ ਖੇਰੂ ਦੀ ਸਬਜ਼ੀ

03/23/2018 3:16:27 PM

ਜਲੰਧਰ— ਸਬਜ਼ੀ ਨਾਲ ਕਈ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ ਪਰ ਕਦੇ ਤੁਸੀਂ ਦਹੀਂ ਦੀ ਸਬਜ਼ੀ ਖਾਧੀ ਹੈ ਜੇਕਰ ਨਹੀਂ ਤਾਂ ਇਕ ਵਾਰ ਜਰੂਰ ਟਰਾਈ ਕਰੋ। ਇਹ ਬਣਾਉਣ ਵਿਚ ਆਸਾਨ ਅਤੇ ਖਾਣ  ਵਿਚ ਬਹੁਤ ਟੇਸਟੀ ਹੁੰਦੀ ਹੈ। ਇਸ ਨੂੰ ਖੇਰੂ ਵੀ ਕਿਹਾ ਜਾਂਦਾ ਹੈ।
ਸਮੱਗਰੀ—
ਤੇਲ - 2 ਚੱਮਚ
ਜੀਰਾ - 1/2 ਚੱਮਚ
ਲਸਣ - 1/2 ਚੱਮਚ
ਹਰੀ ਮਿਰਚ - 1 ਚੱਮਚ
ਪਿਆਜ - 70 ਗ੍ਰਾਮ
ਹਲਦੀ - 1 ਚੱਮਚ
ਧਨੀਆ ਪਾਊਡਰ - 1/2 ਚੱਮਚ
ਨਮਕ - 1 ਚੱਮਚ
ਦਹੀਂ - 395 ਗ੍ਰਾਮ
ਵਿਧੀ—
1. ਇਕ ਪੈਨ ਵਿਚ 2 ਚੱਮਚ ਤੇਲ ਗਰਮ ਕਰ ਲਓ ਹੁਣ ਇਸ ਵਿਚ 1/2 ਚੱਮਚ ਜੀਰਾ, 1/2 ਚੱਮਚ ਲਸਣ ਅਤੇ 1 ਚੱਮਚ ਹਰੀ ਮਿਰਚ ਪਾ ਕੇ 2-3 ਮਿੰਟ ਲਈ ਭੁੰਨ ਲਓ।
2. ਹੁਣ ਇਸ ਵਿਚ 70 ਗ੍ਰਾਮ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਫਰਾਈ ਕਰੋ। ਫਿਰ ਇਸ 'ਚ 1 ਚੱਮਚ ਹਲਦੀ ਮਿਲਾ ਕੇ ਮਿਲਾਓ।
3. ਇਸ ਤੋਂ ਬਾਅਦ ਇਸ ਵਿਚ 1/2 ਚੱਮਚ ਧਨੀਆ ਪਾਊਡਰ ਅਤੇ 1 ਚੱਮਚ ਨਮਕ ਪਾ ਕੇ ਮਿਕਸ ਕਰੋ ਅਤੇ 3-5 ਮਿੰਟ ਲਈ ਪਕਾਓ।
4. ਇਸ ਮਿਸ਼ਰਣ ਨੂੰ ਬਾਊਲ 'ਚ ਕੱਢ ਲਓ ਅਤੇ ਇਸ ਵਿਚ 395 ਗ੍ਰਾਮ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
5. ਖੇਰੂ ਤਿਆਰ ਹੈ। ਸਰਵ ਕਰੋ।

 


Related News